September 19, 2024

PUNJAB

INDIA NEWS

ਅਲਬਰਟਾ ਸੂਬੇ ਅੰਦਰ ਠੰਡ ਵੱਧਣ ਕਰਕੇ ਕੈਲਗਰੀ ਪ੍ਰਸ਼ਾਸ਼ਨ ਨੂੰ ਬੇਘਰੇ ਲੋਕਾਂ ਨੂੰ ਠੰਡ ਤੋ ਬਚਾਉਣ ਲਈ ਹੱਥਾਂ ਪੈਰਾ ਦੀ ਪਈ

ਕੈਲਗਰੀ-ਅਲਬਰਟਾ ਸੂਬੇ ਅੰਦਰ ਪਿੱਛਲੇ 24 ਘੰਟਿਆਂ ਤੋ ਠੰਡ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਤੜਫਾ ਕੇ ਰੱਖ ਦਿੱਤਾ| ਕਿਉਂਕਿ ਦਸੰਬਰ 2023 ਵਿੱਚ ਮੌਸਮ ਜਾਇਦਾ ਖਰਾਬ ਨਹੀ ਹੋਇਆ ਸੀ|ਜਿਸ ਕਰਕੇ ਲੋਕ ਭੁੱਲ ਗਏ ਸਨ ਕਿ ਹੁਣ ਠੰਡ ਜਾਇਦਾ ਨਹੀ ਪੈਣ ਸਕਦੀ|ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ ਐਲੀਸਾ ਪੇਡਰਸਨ ਨੇ ਕਿਹਾ þ ਕਿ ਸਾਨੂੰ ਅਲਬਰਟਾ ਵਿੱਚ ਜਨਵਰੀ ਅਤੇ ਫਰਵਰੀ ਵਿੱਚ ਆਮ ਤੌਰ ਤੇ ਇਸ ਤਰ੍ਹਾਂ ਦੇ ਠੰਡੇ ਝਟਕੇ ਮਿਲਦੇ ਹਨ,ਪਰ ਇਸ ਤਰ੍ਹਾਂ ਦੀ ਠੰਡ ਲਗਭਗ 20 ਸਾਲਾਂ ਵਿੱਚ ਨਹੀਂ ਹੋਈ ਹੈ। ਪਰ ਸ਼ੁੱਕਰਵਾਰ ਨੂੰ ਦਿਨ ਦਾ ਸਭ ਤੋ ਵੱਧ ਤਾਪਮਾਨ ਹੋ ਸਕਦਾ| ਉਨਾਂ ਕਿਹਾ ਕਿ ਅੱਜ ਕੈਲਗਰੀ ਵਿੱਚ ਸਭ ਤੋ ਜਾਇਦਾ ਠੰਡ ਮਹਿਸੂਸ ਹੋਈ| ਇਸ ਹਫਤੇ ਠੰਡ ਹੋਰ ਵੱਧਣ ਦੀ ਪੂਰੀ ਆਸ| ਉਨਾਂ ਦੱਸਿਆ ਕਿ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਸਵੇਰ -40 ਦੇ ਦਹਾਕੇ ਵਿੱਚ ਹਵਾ ਹੋਣ ਦੀ ਸੰਭਾਵਨਾ| ਸ਼ਹਿਰ ਦੇ ਆਲੇ ਦੁਆਲੇ ਹਵਾ ਵਾਲੇ ਖੇਤਰਾਂ ਵਿੱਚ ਹਵਾ ਨਾਲ ਠੰਡ -50 ਤੱਕ ਪਹੁੰਚ ਸਕਦੀ| ਅਧਿਕਾਰੀਆ ਦਾ ਕਹਿਣਾ ਕਿ ਬਾਹਰ ਜਾਣ ਲੱਗਿਆ ਉਚਿਤ ਕੱਪੜੇ ਪਾਓ,ਤੁਹਾਡੀ ਸਾਰੀ ਚਮੜੀ ਢੱਕੀ ਹੋਈ ਹੋਣੀ ਚਾਹੀਦੀ| ਲੋਕਾਂ ਨੂੰ ਠੰਡ ਤੋ ਬਚਾਉਣ ਵਾਸਤੇ ਉਨਾਂ ਦੀ ਸਹਾਇਤਾ ਲਈ ਕੈਲਗਰੀ ਬੇਘਰੇ ਫਾੳੂਡੇਸ਼ਨ ਵੱਲੋ ਵੱਖ-ਵੱਖ ਥਾਵਾਂ ਤੇ 425 ਵਾਰਮਿੰਗ ਜਗਾ ਖੋਲੀਆ ਹਨ| ਸੀ ਐਚ ਏ ਦਾ ਕਹਿਣਾ ਹੈ ਕਿ ਸ਼ੈਲਟਰਾਂ ਵਿੱਚ ਬਿਸਤਰਿਆਂ ਦੀ ਮੰਗ ਵਿੱਚ ਵਾਧੇ ਨੂੰ ਦੇਖਦਿਆ ਪ੍ਰਬੰਧ ਕੀਤੇ ਜਾ ਰਹੇ ਹਨ| ਸਿਟੀ ਆਫ ਕੈਲਗਰੀ ਨੇ ਵੀ ਐਲਾਨ ਕੀਤਾ1ਕਿ ਸਾਡੇ ਪੀਸ ਅਧਿਕਾਰੀ ਸੁਰੱਖਿਆ ਮੁਹੱਇਆ ਕਰਵਾਉਣ ਵਾਸਤੇ ਬੇਘਰੇ ਲੋਕਾਂ ਦੀ ਮਦਦ ਕਰਨਗੇ| ਤਾਂ ਜੋ ਉਨਾਂ ਠੰਡ ਤੋ ਬਚਾਇਆ ਜਾ ਸਕੇ| ਕੈਲਗਰੀ ਵਿੱਚ ਅੱਜ ਦਿਨ ਸਮੇਂ ਮੌਸਮ -24 ਰਿਹਾ ਜਦਕਿ ਹਵਾਵਾਂ ਨਾਲ -38 ਮਹਿਸੂਸ ਹੁੰਦਾ ਸੀ|