September 19, 2024

PUNJAB

INDIA NEWS

ਕੈਲਗਰੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਹੈਲੋਵੀਨ ਦਾ ਤਿਉਹਾਰ ਹਰ ਵਰਗ ਦੇ ਲੋਕਾਂ ਨੇ ਧੂਮ ਧਾਮ ਨਾਲ ਮਨਾਇਆ

ਕੈਲਗਰੀ-ਕੈਲਗਰੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਹੈਲੋਵੀਨ ਦਾ ਤਿਉਹਾਰ (ਭੂਤਾਂ ਦਾ ਤਿਉਹਾਰ) ਹਰ ਵਰਗ ਦੇ ਲੋਕਾਂ ਵੱਲੋ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਜਿਉ ਹੀ ਸ਼ਾਮ ਪੈਦੀ ਹੈ ਤਾਂ ਦੇਰ ਰਾਤ ਤੱਕ ਬੱਚੇ ਲੋਹੜੀ ਮੰਗਣ ਵਾਂਗ ਲੋਕਾਂ ਦੇ ਘਰਾਂ ਅੱਗੇ ਜਾ ਕੇ ਟ੍ਰਿਕ ਜਾਂ ਟ੍ਰੀਟ ਬੋਲਦੇ ਹਨ। ਲੋਕ ਉਨਾਂ ਨੂੰ ਟੋਫੀਆ(ਕੈਡੀਆਂ) ਅਤੇ ਚਾਕਲੇਟ ਦਿੰਦੇ ਹਨ ਤਾਂ ਬੱਚੇ ਖੁਸ਼ ਹੋ ਕੇ ਚਲੇ ਜਾਦੇ ਹਨ। ਲੋਕਾਂ ਨੇ ਆਪਣੇ ਘਰਾਂ ਅੱਗੇ ਡਰੋਨੇ ਲਗਾ ਕੇ ਅਤੇ ਲਾਈਟਾਂ ਲਗਾਈਆਂ ਜੋ ਕਿ ਰਾਤ ਸਮੇਂ ਦੇਖਣ ਯੋਗ ਸਨ। ਇਸ ਮੌਕੇ ਬੱਚਿਆਂ ਨੇ ਭੂਤਾਂ ਦੀ ਤਰ੍ਹਾਂ ਦਿਸਣ ਵਾਲੇ ਕੱਪੜੇ ਪਾਏ ਹੋਏ ਹੁੰਦੇ ਹਨ। ਅਲਬਰਟਾ ਸੂਬੇ ਦੀ ਮੁੱਖ ਮੰਤਰੀ (ਪ੍ਰੀਮੀਅਰ) ਡੈਨੀਅਲ ਸਮਿੱਥ ਨੇ ਵੀ ਹੈਲੋਵੀਨ ਦੀ ਵਧਾਈ ਦਿੰਦੇ ਹੋਏ ਲੋਕਾਂ ਨੂੰ ਰਾਤ ਸਮੇਂ ਸਾਵਧਾਨੀ ਨਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਉਮੀਦ ਹੈ ਕਿ ਤੁਸੀਂ ਅਤੇ ਤੁਹਾਡੇ ਅਜ਼ੀਜ਼ ਅੱਜ ਦੀ ਰਾਤ ਮਜ਼ੇਦਾਰ ਅਤੇ ਸੁਰੱਖਿਅਤ ਸਮਾਂ ਬਤੀਤ ਕਰੋਗੇ। ਇਹ ਤਿਉਹਾਰ ਗੋਰੇ ਲੋਕ ਆਪਣੇ ਵੱਡੇ ਵਡੇਰਿਆ (ਜੋ ਦੁਨੀਆਂ ਵਿੱਚ ਨਹੀ ) ਦੀ ਯਾਦ ਵਿੱਚ ਮਨਾਉਦੇ ਹਨ। ਆਮ ਲੋਕਾਂ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਦਿਲਾਂ ਵਿੱਚੋ ਭੂਤ ਪ੍ਰੇਤਾਂ ਦੇ ਡਰ ਨੂੰ ਕੱਢਣਾ ਹੁੰਦਾ ਹੈ।