ਪੰਜਾਬੀ ਲਿਖਾਰੀ ਸਭਾ ਵੱਲੋਂ ਮਹਿੰਦਰਪਾਲ ਪਾਲ ਦਾ ਕਾਵਿ ਸੰਗ੍ਰਹਿ ‘ਤ੍ਰਿਵੇਣੀ’ ਲੋਕ ਅਰਪਣ

ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਕੋਸੋ ਹਾਲ ਵਿੱਚ ਸਾਹਿਤ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਨਾਲ ਹੋਈ।ਫ਼ਲਸਤੀਨ ਅਤੇ ਇਜ਼ਰਾਈਲ ਵਿਚਲੀਆਂ ਅਣਮਨੁੱਖੀ ਘਟਨਾਵਾਂ ਦੀ ਨਿੰਦਿਆ ਅਤੇ ਖੇਦ ਪ੍ਰਗਟਾਉਂਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ,ਲੇਖਕ ਜਸਵਿੰਦਰ ਸਿੰਘ ਰੁਪਾਲ ਅਤੇ ਡਾ: ਪਰਮਜੀਤ ਕੌਰ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਹੇਹਰ ਨੇ ‘ਜਿੰਦਗੀਏ ਬੋਲ ਤੂੰ ਕਿਤਾਬ ਬਣਕੇ’ ਤੇ ਪਰਮਿੰਦਰ ਰਮਨ ਨੇ ‘ਆਦਮੀ ਅਧੂਰਾ ਰਹਿ ਗਿਆ’ ਕਵਿਤਾਵਾਂ ਸੁਣਾਈਆਂ| ਕਾਵਿ ਸੰਗ੍ਰਹਿ ਤੇ ਚਰਚਾ ‘ਜਿਥੇ ਜਨਮ ਲਿਆ ਮੈਂ ਹੈ ਉਸ ਥਾਂ ਵਰਗੀ,ਇਹ ਮੇਰੇ ਪੰਜਾਬ ਦੇ ਪਿੰਡ ਗਰਾਂ ਵਰਗੀ, ਕਿਓਂ ਨਾ ਯਾਰੋ ਮੈਂ ਇਸਦਾ ਸਤਿਕਾਰ ਕਰਾਂ,ਇਹ ਪੰਜਾਬੀ ਬੋਲੀ ਹੈ ਮੇਰੀ ਮਾਂ ਵਰਗੀ,’ਪਾਲ ਦੀ ਕਵਿਤਾ ਦਾ ਇਹ ਸ਼ੇਅਰ ਸੁਣਾ ਕੇ ਸ਼ੁਰੂ ਕੀਤੀ| ਪਰਮਜੀਤ ਸਿੰਘ ਭੰਗੂ ਨੇ ਆ ਉਡੀਏ ਅਕਾਸ਼ ਦੇ ਅੰਦਰ,ਉੱਚੀ ਮਾਰ ਉਡਾਰੀ ਅਤੇ ਸੁਖਵਿੰਦਰ ਤੂਰ ਨੇ ਬਣ ਕੇ ਕਾਫਲਾ ਤੁਰ ਪਿਆ ਹੈ ਦੇਸ਼ ਦਾ ਅੱਜ ਕਿਸਾਨ ਇਸੇ ਕਿਤਾਬ ਵਿਚੋਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਅੰਦਰ ਜੋਸ਼ ਭਰ ਦਿੱਤਾ| ਸੰਖੇਪ ਵਿੱਚ ਪਰਚਾ ਪੜਦਿਆਂ ਜ਼ੋਰਾਵਰ ਬਾਂਸਲ ਨੇ ਕਿਹਾ ਕਿ ਲੇਖਕ ਦੀ ਕਵਿਤਾ ਮਾਨਵਤਾ ਦੀ ਗੱਲ ਕਰਦੀ ਹੈ| ਤ੍ਰਿਵੇਣੀ ਵਿੱਚੋਂ ਹੀ ਗੁਰਚਰਨ ਕੌਰ ਥਿੰਦ ਨੇ ਪਹਿਲਾਂ ਉਨਾਂ ਨੇ ਸਾਨੂੰ ਲੁੱਟਿਆ ਕਵਿਤਾ ਸੁਣਾ ਕੇ ਕਿਹਾ ਕਿ ਇਹ ਸੰਗ੍ਰਹਿ ਕਵਿਤਾਵਾਂ ਗ਼ਜ਼ਲਾਂ ਤੇ ਰੁਬਾਈਆਂ ਦਾ ਸੰਗਮ ਹੈ| ਜਸਬੀਰ ਚਾਹਲ ਨੇ ਕਿਤਾਬ ਦੀ ਡੂੰਘਾਈ ਨਾਲ ਪੜਚੋਲ ਵਿਚੋਂ ਪਿਆਰ ਦਾ ਹਾਂ ਮੈਂ ਪੁਜਾਰੀ ਕਵਿਤਾ ਦੀ ਖੂਬ ਪ੍ਰਸ਼ੰਸਾ ਕੀਤੀ| ਬਲਜਿੰਦਰ ਸੰਘਾ ਨੇ ਕਿਤਾਬ ਤੇ ਵਿਸਥਾਰ ਨਾਲ ਪਰਚਾ ਪੜਦਿਆਂ ਕਿਹਾ ਕਿ ਜਿਥੇ ਲੇਖਕ ਦੀਆਂ ਕਵਿਤਾਵਾਂ ਪਿਆਰ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਨੇ ਉਥੇ ਇਨਕਲਾਬੀ ਵੀ ਹਨ| ਕਿਸਾਨੀ ਸੰਘਰਸ਼ ਸਮੇਂ ਉਸਦੀਆਂ ਲਿਖੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਇਸ ਦੀ ਹਾਮੀ ਭਰਦੀਆਂ ਹਨ| ਇਸਤੋਂ ਬਾਅਦ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ| ਇਸ ਸਮੇਂ ਬੱਚੇ ਸਿਦਕ ਸਿੰਘ ਗਰੇਵਾਲ ਤੇ ਬੱਚੀ ਨੂਰ ਕੌਰ ਗਰੇਵਾਲ ਨੇ ਬਹੁਤ ਹੀ ਪਿਆਰੀਆਂ ਕਵਿਤਾਵਾਂ ਸੁਣਾਈਆਂ ਤੇ ਸਭਾ ਨੇ ਬੱਚਿਆਂ ਦਾ ਸਨਮਾਨ ਕੀਤਾ| ਸਰਬਣ ਸਿੰਘ ਸੰਧੂ ਨੇ ਵਿਅੰਗਮਈ ਕਵਿਤਾ ਸੁਣਾਕੇ ਸਭ ਨੂੰ ਹੱਸਣ ਲਈ ਮਜ਼ਬੂਰ ਕਰ ਦਿੱਤਾ | ਉਪਰੰਤ ਡਾਕਟਰ ਸੁਖਵਿੰਦਰ ਸਿੰਘ ਬਰਾੜ ਨੇ ਸਿਹਤ ਸੰਬੰਧੀ ਬਹੁਤ ਫਾਇਦੇਮੰਦ ਨੁਸਖੇ ਦੱਸੇ | ਗੁਰਦੀਸ਼ ਕੌਰ ਗਰੇਵਾਲ ਅਤੇ ਡਾਕਟਰ ਰਾਜਵੰਤ ਮਾਨ ਨੇ ਆਪੋ ਆਪਣੀਆਂ ਕਿਤਾਬਾਂ ਨਾਲ ਸਰੋਤਿਆਂ ਨੂੰ ਰੂਬਰੂ ਕਰਵਾਇਆ| ਲੇਖਕ ਜਸਵਿੰਦਰ ਸਿੰਘ ਰੁਪਾਲ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸਭਾ ਵੱਲੋਂ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ| ਜਗਦੀਸ਼ ਸਿੰਘ ਚੋਹਕਾ ਨੇ ਕਿਤਾਬਾਂ ਤੇ ਆਲੋਚਨਾ ਦੀ ਜ਼ਰੂਰਤ ਵੱਲ ਜ਼ੋਰ ਦਿੱਤਾ ਅਤੇ ਹੋਰ ਰਚਨਾਵਾਂ ਦੇ ਦੌਰ ਵਿੱਚ ਹਰਪ੍ਰੀਤ ਸਿੰਘ ਗਿੱਲ, ਜੀਰ ਸਿੰਘ ਬਰਾੜ,ਜਸਵੀਰ ਸਿੰਘ ਸਹੋਤਾ,ਰਾਜਿੰਦਰ ਕੌਰ ਚੋਹਕਾ ਅਤੇ ਜਰਨੈਲ ਸਿੰਘ ਤੱਗੜ ਨੇ ਭਾਗ ਲਿਆ| ਇਸ ਸਮੇਂ ਰਣਜੀਤ ਸਿੰਘ,ਗੁਰਮੀਤ ਕੌਰ ਕੁਲਾਰ,ਸਰਬਜੀਤ ਉੱਪਲ,ਡਿੰਪਲ ਆਨੰਦ,ਗਿਆਨ ਸਿੰਘ ਚੱਠਾ ਦਵਿੰਦਰ ਮਲਹਾਂਸ ਤਰਲੋਚਨ ਸੈਹਬੀਂ,ਬਲਤੇਜ ਸਿੰਘ ਰੁਪਾਲ ਤਲਵਿੰਦਰ ਸਿੰਘ ਟੋਨੀ ਅਤੇ ਅਵਤਾਰ ਕੌਰ ਤੱਗੜ ਸ਼ਾਮਿਲ ਸਨ| ਅਖੀਰ ਵਿਚ ਪ੍ਰਧਾਨ ਬਲਵੀਰ ਗੋਰਾ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|