September 19, 2024

PUNJAB

INDIA NEWS

ਸੇਵਾ ਸਿੰਘ ਪ੍ਰੇਮੀ ਸਾੳੂਥ ਏਸ਼ੀਅਨ ਐਵਾਰਡ ਨਾਲ ਸਨਮਾਨਿਤ

ਕੈਲਗਰੀ-ਕੈਲਗਰੀ ਵਿਖੇ ਸਾੳੂਥ ਏਸ਼ੀਅਨ ਇਨਸਪੀਰੇਸ਼ਨ ਐਵਾਰਡ ਸੁਸਾਇਟੀ ਵੱਲੋ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ| ਜਿਸ ਵਿੱਚ ਵੱਖ-ਵੱਖ ਕਮਿਉਨਟੀ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ,ਜਿਨਾਂ ਨੇ ਕਮਿਉਨਟੀ ਪ੍ਰਤੀ ਅਣਥਕ ਵਲੰਟੀਅਰ ਸੇਵਾਵਾਂ ਨਿਭਾਈਆ ਸਨ| ਇਸ ਸਮਾਗਮ ਵਿੱਚ ਵਿਸ਼ੇਸ਼ ਤੌਰਤੇ ਕੈਲਗਰੀ ਸ਼ਹਿਰ ਦੀ ਮੇਅਰ ਜੋਤੀ ਡੌਗੇਂਕ ਅਤੇ ਸੁਪਰੀਮ ਕੋਰਟ ਦੇ ਜੱਜ ਮਹਿਮੂਦ ਜਮਾਲ ਬਤੌਰ ਮਹਿਮਾਨ ਵਜੋ ਸ਼ਾਮਲ ਹੋਏ| ਜਿਨਾਂ ਨੇ ਆਪਣੇ ਭਾਸ਼ਣ ਵਿੱਚ ਭਾਗ ਲੈਣ ਵਾਲੇ ਸੱਜਣਾਂ ਜਿਨਾਂ ਦੀ ਅੱਜ ਐਵਾਰਡ ਲੈਣ ਲਈ ਚੋਣ ਕੀਤੀ ਗਈ ਸੀ ਵਧਾਈ ਦਿੱਤੀ| ਇਸ ਸਮੇਂ ਕੈਲਗਰੀ ਸ਼ਹਿਰ ਦੀ ਨਾਮਵਰ ਸਖਸ਼ੀਅਤ ਸੇਵਾ ਸਿੰਘ ਪ੍ਰੇਮੀ ਨੂੰ ਸਾੳੂਥ ਏਸ਼ੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਸ ਸਮੇਂ ਸ਼ਹਿਰ ਦੀਆਂ ਹੋਰ ਵੀ ਅਹਿਮ ਸਖਸ਼ੀਅਤਾਂ ਹਾਜ਼ਰ ਸਨ|