September 19, 2024

PUNJAB

INDIA NEWS

11ਵਾਂ ਕੈਲਗਰੀ ਹਾਕਸ ਹਾਕੀ ਗੋਲਡ ਕੱਪ -ਯੂਨਾਈਟਿਡ ਬਲਿਊ ਕੈਲਗਰੀ ਦੀ ਟੀਮ ਬਣੀ ਚੈਂਪੀਅਨ

ਮਾਸਟਰਜ ਚੋਂ ਐਡਮਿੰਟਨ ਰੈਡ ਰਹੀ ਜੇਤੂ,ਅਰਸ਼ਦੀਪ ਸਿੰਘ ਤੇ ਗੁਰਵਿੰਦਰ ਗਿੰਦੂ ਬਣੇ ਸਰਬੋਤਮ ਖਿਡਾਰੀ
ਰੱਸਾਕਸ਼ੀ ’ਚ ਮੋਗਾ ਕਲੱਬ ਟੀਮ ਬਣੀ ਜੇਤੂ,ਚਾਰ ਮਾਣਮੱਤੀਆਂ ਸ਼ਖਸ਼ੀਅਤਾਂ ਦਾ ਵੀ ਹੋਇਆ ਵਿਸ਼ੇਸ਼ ਸਨਮਾਨ-
ਐਡਮਿੰਟਨ,-(ਡਾ.ਬਲਜੀਤ ਕੌਰ) -ਯੂਨਾਈਟਿਡ ਹਾਕਸ ਸਪੋਰਟਸ ਕਲੱਬ ਤੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ 27 ਤੋਂ 29 ਅਕਤੂਬਰ ਤੱਕ ਹਾਕੀ ਖੇਡ ਪ੍ਰੇਮੀਆਂ ਤੇ ਹਾਕੀ ਦੇ ਸਪਾਂਸਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 11ਵਾਂ ਕੈਲਗਰੀ ਹਾਕਸ ਗੋਲਡ ਹਾਕੀ ਕੱਪ ਇਤਿਹਾਸ ਦੇ ਪੰਨਿਆਂ ਤੇ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋ ਗਿਆ| ਕੜ੍ਹਾਕੇ ਦੀ ਠੰਢ ਦੇ ਬਾਵਜੂਦ ਵੀ ਹਾਕੀ ਖੇਡ ਪ੍ਰੇਮੀਆਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਜੈਨਸਿਸ ਸੈਂਟਰ ਦੇ ਹਾਕੀ ਖੇਡ ਮੈਦਾਨ ਹਾਕੀ ਖੇਡ ਪ੍ਰੇਮੀਆਂ ਨਾਲ ਭਰੇ ਵਿਖਾਈ ਦਿੱਤੇ ਤੇ ਟੀਮਾਂ ਨੇ ਬੜੇ ਉਤਸ਼ਾਹ ਨਾਲ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ| ਪ੍ਰਬੰਧਕਾਂ ਨੇ ਆਪਣੇ ਰੁਝੇਵਿਆਂ ਭਰੀ ਜਿੰਦਗੀ ਦੇ ਵਿਚੋਂ ਹਾਕੀ ਦੇ ਲਈ ਕੁਝ ਪਲ ਕੱਢ ਕੇ ਆਪਣੀ ਰਵਾਇਤੀ ਖੇਡ ਨੂੰ ਵਿਦੇਸ਼ਾ ਦੀ ਧਰਤੀ ਤੇ ਵਿਚ ਵੀ ਜਿੰਦਾਂ ਰੱਖਣ ਦਾ ਸਬੂਤ ਦਿੱਤਾ ਤੇ ਇਸ ਦੇ ਵਿਚੋਂ ਬਹੁਤ ਹਾਕੀ ਖਿਡਾਰੀ ਸਨ ਤੇ ਕਈਆਂ ਨੇ ਸੈਂਟਰ ਫਾਰ ਐਕਸੀਲੈਂਸ ਐਨ.ਆਈ.ਐਸ ਪਟਿਆਲਾ ਤੋਂ ਵੀ ਹਾਕੀ ਦੇ ਗੁਰ ਸਿੱਖੇ ਸਨ ਤੇ ਬੇਸ਼ੱਕ ਅੱਜ ਕੈਨੇਡਾ ’ਚ ਟਰੱਕ ਡਰਾਇਵਰੀ ਕਰਦੇ ਹਨ ਪਰ ਹਾਕੀ ਦਾ ਮੋਹ ਤੇ ਸਪੋਰਟਸਮੈਨਸ਼ਿਪ ਅੱਜ ਵੀ ਉਨ੍ਹਾਂ ਦੇ ਸੁਭਾਓ ਤੋਂ ਸਾਫ ਝਲਕਦੀ ਹੈ ਤੇ ਉਹ ਹਮੇਸ਼ਾ ਆਪਣੇ ਸਪਾਂਸਰਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੇ ਤੇ ਹਰ ਹਾਕੀ ਪ੍ਰੇਮੀ ਦਾ ਸਤਿਕਾਰ ਕਰਦੇ ਹਨ ਤੇ ਆਪ ਕਿਸੇ ਵੀ ਲਾਈਮ ਲਾਈਟ ਦੇ ਵਿਚ ਨਹੀ ਆਂਉਦੇ ਇਹ ਹੀ ਚੰਗੇ ਖਿਡਾਰੀ ਦੀ ਨਿਸ਼ਾਨੀ ਹੈ| ਇਸ ਮੌਕੇ ਤੇ ਹਾਕੀ ਦੇ ਓਪਨ ਮੁਕਾਬਲੇ, ਮਾਸਟਰਜ ਦੇ ਮੁਕਾਬਲੇ, ਰੱਸਾਕਸੀ, ਤਾਸ਼ ਸੀਪ ਦੇ ਮੁਕਾਬਲੇ ਤੇ ਇਸ ਤੋਂ ਇਲਾਵਾ ਗਿ¾ਧਾ, ਭੰਗੜਾ ਵੀ ਦਰਸ਼ਕਾਂ ਦੇ ਮਨੋਰੰਜਨ ਲਈ ਪੇਸ਼ ਕੀਤਾ ਗਿਆ ਤੇ ਨਾਲ ਸਮਾਜ ਦੇ ਵਿਚ ਵਖ ਵਖ ਖੇਤਰਾਂ ’ਚ ਕੰਮ ਕਰਨ ਵਾਲੀਆਂ ਮਾਣਮੱਤੀਆਂ ਸ਼ਖਸ਼ੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਇਸ ਉਪਰਾਲੇ ਦੀ ਹਰ ਪਾਸੇ ਤੋਂ ਤਾਰੀਫ ਕੀਤੀ ਗਈ|ਕੌਣ ਬਣਿਆਂ 11ਵੇਂ ਕੈਲਗਰੀ ਹਾਕਸ ਕੱਪ ਦਾ ਜੇਤੂ–ਹਾਕੀ ਦੇ ਮੁਕਾਬਲਿਆਂ ਦੇ ਵਿਚ 10 ਟੀਮਾਂ ਨੇ ਹਿੱਸਾ ਲਿਆ ਤੇ ਇਸ ਦੇ ਵਿਚ ਟੋਬਾ ਵਾਰੀਅਰਜ, ਹਾਕਸ ਰੈਡ, ਐਡਮਿੰਟਨ ਰੈਡ, ਯੂਨਾਈਟਿਡ ਬਲਿਯੂ ਕੈਲਗਰੀ, ਸਰੀ ਲਾਈਨਜ, ਪੰਜਾਬ ਸਪੋਰਟਸ ਕੈਲਗਰੀ, ਯੂਨਾਈਡਿਟ ਗਰੀ ਕੈਲਗਰੀ, ਵਿੰਨੀਪੈਗ ਯੂਨਾਈਟਿਡ, ਹਾਕਸ ਯੈਲੋ ਤੇ ਐਡਮਿੰਟਨ ਬਲਿਯੂ ਦੀਆਂ ਟੀਮਾਂ ਨੇ ਹਿਸਾ ਲਿਆ ਤੇ ਬਹੁਤ ਹੀ ਚੰਗੀ ਹਾਕੀ ਵੇਖਣ ਨੂੰ ਮਿਲੀ ਤੇ ਫਾਈਨਲ ਮੁਕਾਬਲੇ ਵਿਚੋਂ ਯੂਨਾਈਟਿਡ ਬਲਿਯੂ ਕੈਲਗਰੀ ਦੀ ਟੀਮ ਸਰੀ ਲਾਈਨਜ਼ ਨੂੰ 4-3 ਨਾਲ ਹਰਾ ਕੇ ਜੇਤੂ ਰਹੀ ਤੇ ਇਸ ਮੌਕੇ ਤੇ ਅਰਸ਼ਦੀਪ ਸਿੰਘ ਨੂੰ ਸਰਬੋਤਮ ਖਿਡਾਰੀ ਐਲਾਨਿਆ ਤੇ ਉਸ ਨੂੰ ਐਪਲ ਵਾਚ ਨਾਲ ਸਨਮਾਨਿਤ ਕੀਤਾ ਗਿਆ| ਮਾਸਟਰਜ ਹਾਕੀ ’ਚੋ ਕਿਸਨੇ ਮਾਰੀ ਬਾਜੀ–ਮਾਸਟਰਜ ਹਾਕੀ ਦੇ ਮੁਕਾਬਲਿਆਂ ਦੇ ਵਿਚ 4 ਟੀਮਾਂ ਹਾਕਸ, ਯੂਨਾਈਟਿਡ ਕੈਲਗਰੀ, ਐਡਮਿੰਟਨ ਤੇ ਸਰੀ ਲਾਈਨਜ਼ ਨੇ ਹਿਸਾ ਲਿਆ ਤੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਹਾਕੀ ਦੇ ਖੇਡ ਮੈਦਾਨ ’ਚ ਉਤਰੇ ਇਨ੍ਹਾਂ ਖਿਡਾਰੀਆਂ ਨੇ ਕਾਫੀ ਅਨੰਦ ਮਾਣਿਆਂ ਤੇ ਵਧੀਆਂ ਹਾਕੀ ਵਿਖਾਈ ਤੇ ਅੰਤ ਵਿਚ ਯੂਨਾਈਟਿਡ ਕੈਲਗਰੀ ਦੀ ਟੀਮ ਨੇ ਐਡਮਿੰਟਨ ਰੈਡ ਨੂੰ ਹਰਾ ਕੇ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ ਤੇ ਗੁਰਵਿੰਦਰ ਗਿੰਦੂ ਨੂੰ ਸਰਬੋਤਮ ਖਿਡਾਰੀ ਐਲਾਨਿਆ ਗਿਆ ਤੇ ਉਸ ਨੂੰ ਐਪਲ ਏਅਰਪੌਡ ਨਾਲ ਸਨਮਾਨਿਤ ਕੀਤਾ ਗਿਆ|
ਰੱਸਾਕਸੀ ਦੇ ਮੁਕਾਬਲੇ ਨੇ ਦਰਸ਼ਕ ਕੀਲੇ-ਰੱਸਾਕਸੀ ਦੇ ਮੁਕਾਬਲੇ ਵੇਖਣਯੋਗ ਸੀ ਤੇ ਇਸ ਵਿਚ ਵੀ 4 ਟੀਮਾਂ ਨੇ ਹਿਸਾ ਲਿਆ ਤੇ ਇਸ ਵੇਲੇ ਵਖ ਵਖ ਖੇਤਰਾਂ ਨੂੰ ਕੰਮ ਕਰਦੇ ਪੁਰਾਣੇ ਖਿਡਾਰੀਆਂ ਦੇ ਵੀ ਰੱਸੀਕਸੀ ਦੇ ਮੈਦਾਨ ’ਚ ਡੌਲੇ ਫਰਕਣ ਲੱਗੇ ਤੇ ਆਪੋ ਆਪਣੀਆਂ ਟੀਮਾਂ ਲਈ ਜੋਰ ਅਜ਼ਮਾਈ ਕੀਤੀ ਤੇ ਮੋਗਾ ਕਲੱਬ ਕੈਲਗਰੀ ਨੇ ਫਰੈਂਡਜ਼ ਕਲੱਬ ਕੈਲਗਰੀ ਨੂੰ ਹਰਾ ਕੇ ਚੈਪੀਅਨਸ਼ਿਪ ਤੇ ਕਬਜਾ ਕੀਤਾ|
ਨਾਜ਼ਰਾ ਲਾ ਸੀਪ ਦੀ ਬਾਜ਼ੀ ਕੇ ਸੱਥਾਂ ਖਾਲੀ ਹੋ ਗਈਆਂ ਨੇ–ਇਸ ਮੌਕੇ ਤੇ ਤਾਸ਼ ਸੀਪ ਦੇ ਮੁਕਾਬਲੇ ਵੀ ਕਰਵਾਏ ਜੋ ਸਾਡੇ ਬਜੁਰਗ ਰੋਜ ਪਾਰਕਾਂ ਤੇ ਹੋਰ ਥਾਵਾਂ ਤੇ ਟਾਈਮ ਪਾਸ ਨੂੰ ਖੇਡਦੇ ਹਨ ਤੇ ਉਨ੍ਹਾਂ ਦੇ ਮਨੋਰੰਜਨ ਲਈ ਵੀ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਗਏ ਤੇ ਇਸ ਵਿਚ 32 ਖਿਡਾਰੀਆਂ ਨੇ ਹਿੱਸਾ ਲਿਆ ਤੇ ਜਿਸ ਦੇ ਵਿਚੋ ਪਹਿਲੇ ਸਥਾਨ ਤੇ ਕਰਮਜੀਤ ਸਿੰਘ ਥਿੰਦ ਤੇ ਹਰਨੇਕ ਸਿੰਘ ਚੀਮਾਂ ਦੀ ਟੀਮ, ਦੂਜੇ ਸਥਾਨ ਤੇ ਗੁਰਮੀਤ ਸਿੰਘ ਖਹਿਰਾ ਤੇ ਰੰਗੀਲਾ ਦੀ ਟੀਮ, ਤੀਜੇ ਸਥਾਨ ਤੇ ਗੁਰਕਮਲ ਸਿੰਘ ਗਿੱਲ ਤੇ ਜਸ਼ਨ ਦੀ ਟੀਮ ਤੇ ਚੌਥੇ ਸਥਾਨ ਅਜਾਇਬ ਸਿੰਘ ਤੇ ਹਰਦੀਪ ਸਿੰਘ ਸੈਣੀ ਦੀ ਟੀਮ ਰਹੀ|
ਹਾਕੀ ਵੇਖੋ ਇਨਾਮ ਜਿਤੋਂ—ਜਿਵੇਂ ਸੁਰਜੀਤ ਹਾਕੀ ਸੁਸਾਇਟੀ ਨੇ ਜਲੰਧਰ ਵਿਖੇ ਹਾਕੀ ਵੇਖੋ ਤੇ ਇਨਾਮ ਜਿੱਤੋ ਦੀ ਪਿਰਤ ਪਾਈ ਹੈ ਉਸ ਦੀ ਤਰਜ਼ ਤੇ ਹਾਕਸ ਗੋਲਡ ਕੱਪ ਦੇ ਪ੍ਰਬੰਧਕਾਂ ਨੇ ਦਰਸ਼ਕਾਂ ਨੂੰ ਹਾਕੀ ਦੇ ਨਾਲ ਜੋੜਨ ਦੇ ਲਈ ਹਾਕੀ ਵੇਖੋ ਤੇ ਇਨਾਮ ਜਿੱਤੋਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਦੇ ਨਾਲ ਫਾਈਨਲ ਵਾਲੇ ਦਿਨ ਹਰ ਆਉਣ ਵਾਲੇ ਦਰਸ਼ਕ ਨੂੰ ਇਕ ਲੱਕੀ ਕੂਪਨ ਦੇ ਦਿੱਤਾ ਜਾਂਦਾ ਤੇ ਉਸ ਦੇ ਵਿਚ ਇਨਾਮ ਕਢੇ ਜਾਂਦੇ ਹਨ ਤੇ ਇਸ ਵਾਰੀ ਦੇ ਇਨਾਮਾਂ ਦੇ ਵਿਚ ਦਰਸ਼ਕਾਂ ਨੂੰ ਇਸ ਯੋਜਨਾ ਤਹਿਤ ਸੋਨ ਤੇ ਈਰਿੰਗ, ਚਾਂਦੇ ਦੇ ਸਿੱਕੇ ਤੇ ਨਗਦ ਇਨਾਮੀ ਰਾਸ਼ੀ ਦਿੱਤੀ ਗਈ|4 ਮਾਣਮੱਤੀਆਂ ਸ਼ਖਸ਼ੀਅਤਾਂ ਦਾ ਕੀਤਾ ਵਿਸ਼ੇਸ਼ ਸਨਮਾਨ-ਇਸ ਮੌਕੇ ਤੇ ਪ੍ਰਬਧਕਾਂ ਨੇ ਸਮਾਜ ਨੂੰ ਹਾਕੀ ਦੇ ਨਾਲ ਜੋੜਨ ਲਈ ਤੇ ਜੋ ਸਮਾਜ, ਰਾਜ ਜਾਂ ਦੇਸ਼ ਲਈ ਚੰਗਾ ਉਪਰਾਲਾ ਵਖ ਵਖ ਖੇਤਰਾਂ ’ਚ ਕੰਮ ਕਰਨ ਵਾਲੀਆਂ 4 ਸ਼ਖਸ਼ੀਅਤਾਂ 1 ਰਾਜਕੰਵਲ ਸਿੰਘ ਸਿੱਧੂ, 2 ਮਨਦੀਪ ਕੌਰ ਸੰਘਾ, 3 ਅਮਰ ਸਿੰਘ ਦੂੜਾ , 4 ਦਿਲਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਇਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦਰਸ਼ਕਾਂ ਨੂੰ ਦੱਸਿਆ ਗਿਆ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ ਤੇ ਦੋਸ਼ਾਲੇ ਦੇ ਕੇ ਸਨਮਾਨਿਆ ਗਿਆ|
ਭੰਗੜੇ ਨੇ ਦਰਸ਼ਕ ਕੀਲੇ–ਇਸ ਮੌਕੇ ਤੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਪੰਜਾਬੀ ਫੋਕ ਡਾਂਸ ਅਕੈਡਮੀ ਕੈਲਗਰੀ ਦੇ ਕਲਾਕਾਰਾਂ ਨੇ ਸ਼ਾਨਦਾਰ ਆਪਣੇ ਭੰਗੜੇ ਦੇ ਜੌਹਰ ਵਿਖਾਈ ਤੇ ਦਰਸ਼ਕਾਂ ਨੂੰ ਕੀਲ ਦੇ ਰਖ ਦਿਤਾ|
ਬਲਮੀਤ ਕੁਲਾਰ ਦਾ ਸੋਨ ਤਗਮੇ ਨਾਲ ਸਨਮਾਨ–ਇਸ ਮੌਕੇ ਤੇ ਬਲਮੀਤ ਸਿੰਘ ਕੁਲਾਰ ਨੂੰ ਸ਼ਾਨੇ ਏ ਪੰਜਾਬ ਐਵਾਰਡ ਤੇ ਨਾਲ ਹੀ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਨੂੰ ਵ¾ਲੋਂ ਸਨਮਾਨ ਕੀਤਾ ਗਿਆ|ਇਸ ਹਾਕੀ ਕੱਪ ਨੂੰ ਸਫਲ ਬਣਾਉਣ ਦੇ ਪ੍ਰਬੰਧਕਾਂ ਦਰਸ਼ਕਾਂ ਲਈ ਲੰਗਰ ਪਾਣੀ, ਚਾਹ, ਪਕੌੜੇ, ਜਲੇਬੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਹਰ ਤਰਾਂ ਦੀ ਆਓ ਭਗਤ ਦੇ ਪੂਰੇ ਪ੍ਰਬੰਧ ਕੀਤੇ ਹੋਏ ਸਨ ਤੇ ਇਸ ਮੌਕੇ ਤੇ ਕੈਲਗਰੀ ਤੋਂ ਸਾਂਸਦਾ, ਵਿਧਾਇਕਾਂ, ਕੌਸਲਰਾਂ ਤੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਤੇ ਖੇਡ ਕਲਬਾਂ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਤੇ ਇਸ ਹਾਕੀ ਕਪ ਨੂੰ ਸਫਲ ਬਣਾਉਣ ਦੇ ਲਈ ਸਪਾਂਸਰਾਂ ਤੇ ਮੀਡੀਆ ਨੇ ਵੀ ਭਰਵਾਂ ਦਿਲ ਖੋਹਲ ਕੇ ਸਹਿਯੋਗ ਦਿਤਾ ਤੇ ਪ੍ਰਬੰਧਕਾਂ ਨੇ ਵੀ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਾਹਿਤ ਨਾਲ ਜੋੜਨ ਦੇ ਲਈ ਕਿਤਾਬਾਂ ਭੇਂਟ ਕੀਤੀਆਂ ਤੇ ਨਾਲ ਹੀ ਇਸ ਹਾਕੀ ਕ¾ਪ ਨੂੰ ਸਫਲ ਬਣਾਉਣ ਲਈ ਕੋਟਿਨ -ਕੋਟ ਧੰਨਵਾਦ ਕੀਤੇ ਅਗਲੇ ਵਰੇ੍ਹ ਫੇਰ ਮਿਲਣ ਦੇ ਵਾਹਦੇ ਨਾਲ 11ਵਾਂ ਕੈਲਗਰੀ ਹਾਕਸ ਹਾਕੀ ਗੋਲਡ ਕਪ ਆਪਣੀਆਂ ਸੁਨਿਹਰੀ ਯਾਦਾਂ ਛਡਦਾ ਹੋਇਆ ਕੈਲਗਰੀ ਦੇ ਜੈਨਸਿਸ ਸੈਂਟਰ ਵਿਖੇ ਸਮਾਪਤ ਹੋ ਗਿਆ|