ਕੈਲਗਰੀ-ਪੰਜਾਬੀਆਂ ਦੀ ਸੰਘਣੀ ਵੱਲੋ ਵਾਲੇ ਇਲਾਕੇ ਉੱਤਰ -ਪੂਰਬੀ ਕੈਲਗਰੀ ਵਿੱਚ ਸ਼ਾਮ ਵੇਲੇ ਦੋ ਸਮੂਹਾਂ ਵਿੱਚਕਾਰ ਹੋਈ ਹਿੰਸਕ ਝੜਕ ਕਰਕੇ ਇਲਾਕੇ ਦੀ ਆਵਾਜਾਈ ਬੰਦ ਕਰਨੀ ਪਈ ਜਿਸ ਕਰਕੇ ਲੋਕ ਬਹੁਤ ਪ੍ਰੇਸ਼ਾਨ ਹੋਏ| ਲਗਭਗ 150 ਤੋ 200 ਦੇ ਕਰੀਬ ਨੌਜਵਾਨਾਂ ਪਾਰਕਿੰਗ ਵਾਲੀ ਥਾਂ ਤੇ ਇਕੱਠੇ ਹੋਏ ਜਿਨਾਂ ਦੇ ਹੱਥਾਂ ਵਿੱਚ ਡੰਡੇ ਅਤੇ ਰਾਡਾਂ ਫੜੀਆਂ ਹੋਈਆ ਸਨ| ਦੋਵੇਂ ਧਿਰਾਂ ਇੱਕ ਦੂਜੇ ਵੱਲ ਹਮਲਾ ਕਰਨ ਵਾਸਤੇ ਭੱਜ ਰਹੀਆਂ ਸਨ,ਜਿਸ ਕਰਕੇ ਇਲਾਕੇ ਵਿੱਚ ਦਹਿਸ਼ਤ ਦੇ ਮਾਹੌਲ ਬਣਿਆ ਹੋਇਆ ਸੀ| ਇਸ ਸਮੇਂ ਕਾਰੋਬਾਰੀਆ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਦੁਕਾਨਾਂ ਦੇ ਸ਼ੀਸ਼ੇ ਭੰਨ ਦਿੱਤੇ| ਮੀਆਂ ਵਾਹਿਦ ਜੋ ਮੌਕੇ ਤੇ ਲੜਾਈ ਵਾਲੀ ਥਾਂ ਤੇ ਮੌਜੂਦ ਸੀ ਨੇ ਦੱਸਿਆ ਕਿ ਅਚਾਨਕ ਇਹ ਲੋਕ ਇੱਕ ਦੂਜੇ ਵੱਲ ਨੂੰ ਭੱਜਣ ਲੱਗ ਤਾਂ ਰਾਹਗੀਰਾਂ ਨੇ ਆਪਣੇ ਫੋਨਾਂ ਵਿੱਚ ਫੋਟੋ ਅਤੇ ਵੀਡੀਓ ਬੰਦ ਕਰ ਲਏ| ਲੋਕਾਂ ਦੇ ਦੱਸਣ ਮੁਤਾਬਕ ਲੜਾਈ ਕਰਨ ਵਾਲਿਆ ਇੱਕ ਗਰੁੱਪ ਨੇ ਏਰੀਟ੍ਰੀਅਨ ਝੰਡੇ ਨਾਲ ਛਾਪੀਆਂ ਚਿੱਟੀਆਂ ਕਮੀਜ਼ਾਂ ਪਹਿਨੀਆਂ ਸਨ,ਜਦੋ ਕਿ ਦੂਜਿਆਂ ਨੇ ਨੀਲੀਆਂ ਟੀ-ਸ਼ਰਟਾਂ ਪਹਿਨੀਆ ਸਨ ਜਿਸ ਤੇ ਸਾਬਕਾ ਇਰੀਟ੍ਰੀਅਨ ਝੰਡੇ ਨਾਲ ਦੇ ਨੀਲੇ ਝੰਡੇ ਵਾਲੀਆਂ ਪਹਿਣੀਆ ਹੋਈਆਂ ਸਨ| ਇੱਕ ਵਿਅਕਤੀ ਨੇ ਦੱਸਿਆ ਕਿ ਉਹ ਏਰੀਟ੍ਰੀਅਨ ਵਿੱਚ ਤਾਨਾਸ਼ਾਹੀ ਦਾ ਵਿਰੋਧ ਕਰ ਰਹੇ ਸਨ| ਲੜਾਈ ਵਾਲੀ ਜਗਾ ਤੇ ਦਰਜਨਾਂ ਪੁਲਿਸ ਵਾਲੇ ਅਧਿਕਾਰੀ ਵਾਹਨਾਂ ਅਤੇ ਘੋੜਿਆਂ ਤੇ ਸਵਾਰ ਦੇਖੇ ਗਏ| ਪੁਲਿਸ ਦੇ ਦੱਸਣ ਮੁਤਾਬਕ ਦੋਵੇਂ ਧਿਰਾਂ ਵਿੱਚ ਕੁੱਝ ਵਿਅਕਤੀਆ ਦੇ ਸੱਟਾਂ ਲੱਗੀਆਂ ਹਨ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ| ਇਸ ਸਾਲ ਇਰੀਟ੍ਰੀਆ ਨੂੰ ਇਥੋਪੀਆ ਤੋਂ ਆਜ਼ਾਦ ਹੋਏ ਨੂੰ 30 ਸਾਲ ਹੋ ਗਏ ਹਨ। ਇਸ ਦੇ ਵੱਖ ਹੋਣ ਤੋਂ ਬਾਅਦ,ਦੇਸ਼ ਦੀ ਅਗਵਾਈ ਰਾਸ਼ਟਰਪਤੀ ਈਸਾਈਅਸ ਅਫਵਰਕੀ ਕਰ ਰਹੇ ਹਨ। ਲੱਖਾਂ ਏਰੀਟ੍ਰੀਅਨ ਦੇਸ਼ ਛੱਡ ਕੇ ਭੱਜ ਗਏ ਹਨ,ਜਿਨ੍ਹਾਂ ਕੋਲ ਕੋਈ ਚੋਣਾਂ ਜਾਂ ਆਜ਼ਾਦੀ ਨਹੀਂ ਹੈ। ਖਬਰ ਲਿਖਣ ਤੱਕ ਕਿਸੇ ਵੀ ਵਿਅਕਤੀ ਦੇ ਗ੍ਰਿਫਤਾਰ ਹੋਣ ਦੀ ਸੂਚਨਾ ਨਹੀ þ| ਇਸ ਤੋ ਪਹਿਲਾਂ ਵੀ ਇਹ ਗਰੁੱਪ ਐਡਮਿੰਟਨ ਅਤੇ ਟਰਾਂਟੋ ਵਿੱਚ ਵੀ ਵਰ੍ਹੇੇਗੰਢ ਮਨਾਉਣ ਸਮੇਂ ਝਗੜਾ ਕਰ üੱਕੇ ਹਨ| ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਨੂੰ ਇੱਕ ਗੰਭੀਰ ਘਟਨਾ ਮੰਨਦੀ ਹੈ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਮਰਪਿਤ ਸਰੋਤ ਹਨ।ਇਹ ਵਿਰੋਧੀ ਵਿਚਾਰਾਂ ਵਾਲੇ ਦੋ ਸਮੂਹਾਂ ਵਿਚਕਾਰ ਹਿੰਸਕ ਟਕਰਾਅ ਹੈ।ਅਸੀਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਸ਼ਹਿਰ ਦੇ ਭਾਈਵਾਲਾਂ ਨਾਲ ਕੰਮ ਕਰ ਰਹੇ ਹਾਂ,ਅਤੇ ਹਿੰਸਾ ਅਤੇ ਜਾਇਦਾਦ ਦੇ ਨੁਕਸਾਨ ਸਮੇਤ ਸਾਰੀਆਂ ਸਬੰਧਿਤ ਅਪਰਾਧਿਕ ਗਤੀਵਿਧੀਆਂ ਦੀ ਸਰਗਰਮੀ ਨਾਲ ਜਾਂਚ ਕਰ ਰਹੇ ਹਾਂ।
Related Posts
ਪੰਜਾਬ ਸਰਕਾਰ ਦੀਆਂ ਸਕੀਮਾਂ ਲੋੜਵੰਦ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਵਾਂਗੇ -ਲਵਪ੍ਰੀਤ ਕੌਰ
ਚੁਣੀ ਹੋਈ ਪੰਚਾਇਤ ਨੇ ਨਗਰ ਨਿਵਾਸੀਆਂ ਦਾ ਕੀਤਾ ਧੰਨਵਾਦ ਸਰਦੂਲਗੜ੍ਹ 19 ਅਕਤੂਬਰ ਗੁਰਜੰਟ ਸਿੰਘ ਵਿਧਾਨ ਸਭਾ ਹਲਕਾ ਸਰਦੂਲਗੜ ਦੇ…
ਫਲਾਈਟ ਤੋਂ ਸਫ਼ਰ ਕਰ ਰਹੀ ਔਰਤਾ ਦੀ ਕੋਵਿਡ ਰਿਪੋਰਟ ਨੇ ਉਡਾਏ ਹੋਸ਼, ਖੁਦ ਨੂੰ ਬਾਥਰੂਮ ‘ਚ ਕੀਤਾ ਬੰਦ
ਨਿਊਯਾਰਕ : ਕੋਵਿਡ ਦੀ ਲਾਗ ਕਈ ਦੇਸ਼ਾਂ ਵਿਚ ਆਪਣਾ ਸਿਰ ਉੱਚਾ ਕਰ ਰਹੀ ਹੈ। ਕੁਝ ਦੇਸ਼ਾਂ ਵਿਚ ਹਰ ਰੋਜ਼ ਹਜ਼ਾਰਾਂ ਮਾਮਲੇ…
ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਬਾਰੇ ਅਦਾਲਤ ਦਾ ਆਇਆ ਫੈਸਲਾ
ਮੋਹਾਲੀ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਖਿਲਾਫ ਦਰਜ ਨਸ਼ਿਆਂ ਦੇ ਮਾਮਲੇ ਵਿਚ ਜ਼ਮਾਨਤ ਹਾਸਲ ਕਰਨ ਲਈ ਮੋਹਾਲੀ ਦੀ…