ਕੈਲਗਰੀ-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੰਗਤਾਂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮਨਾਈ ਗਈ| ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਾਰਾ ਦਿਨ ਦੀਵਾਨ ਸਜਾਇਆ ਗਿਆ| ਇਸ ਸਮੇਂ ਕੈਲਗਰੀ ਯੂਥ ਦੇ ਵਲੰਟੀਅਰ,ਭਾਈ ਹਰਪਾਲ ਸਿੰਘ,ਭਾਈ ਹਰਦੇਵ ਸਿੰਘ,ਭਾਈ ਨੌਨਿਹਾਲ ਸਿੰਘ,ਭਾਈ ਬਲਦੇਵ ਸਿੰਘ,ਭਾਈ ਸੇਵਾ ਸਿੰਘ ਦੇ ਕੀਰਤਨੀ ਜਥਿਆ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ| ਇਸ ਮੌਕੇ ਭਾਈ ਮਹਿਲ ਸਿੰਘ,ਭਾਈ ਬਲਬੀਰ ਸਿੰਘ,ਭਾਈ ਸਰਬਜੀਤ ਸਿੰਘ,ਭਾਈ ਜਸਵੀਰ ਸਿੰਘ(ਸਾਰੇ ਕਥਾ ਵਾਚਕ), ਜਥਿਆ ਨੇ ਕਥਾ ਰਾਹੀ ਗੁਰੂ ਸ਼ਬਦ ਦੀ ਸਾਂਝ ਪਾਈ| ਉਪੰਰਤ ਭਾਈ ਰਾਮ ਸਿੰਘ ਰਫਤਾਰ ਦੇ ਢਾਡੀ ਜਥਾ ਨੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆ ਇਤਿਹਾਸ ਤੋ ਜਾਣੂੰ ਕਰਵਾਇਆ| ਇਸ ਸਮੇਂ ਚਰਨਜੀਤ ਸਿੰਘ ਸੁੱਜੋ,ਗੁਰਮੁੱਖ ਸਿੰਘ ਦਿਓਲ ਅਤੇ ਜਸਵਿੰਦਰ ਸਿੰਘ ਗਰੇਵਾਲ ਹੁਰਾਂ ਆਪਣੇ ਵਿਚਾਰ ਪੇਸ਼ ਕਰਦਿਆ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ| ਇਸ ਸਮੇਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਅਤੇ ਮਾਤਾ ਸੁਰਜੀਤ ਕੌਰ ਹੁਰਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ| ਇਸ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਰਵਿੰਦਰ ਸਿੰਘ ਤੱਬੜ ਅਤੇ ਭਾਈ ਪ੍ਰਦੀਪ ਸਿੰਘ ਬੈਨੀਪਾਲ ਹੁਰਾਂ ਨਿਭਾਈ|
Related Posts
ਜ਼ਿਲ੍ਹਾ ਮਾਨਸਾ ਦੇ 547 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ
ਜ਼ਿਲ੍ਹਾ ਮਾਨਸਾ ਦੇ 547 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ ਬੁਢਲਾਡਾ ਦਵਿੰਦਰ ਸਿੰਘ ਕੋਹਲੀ…
ਆਰਬੀਆਈ ਦੀ ਸਥਾਪਨਾ ਦੇ 90 ਵਰ੍ਹਿਆਂ ਦਾ ਚੰਡੀਗੜ੍ਹ ਵਿੱਚ ਜਸ਼ਨ
ਚੰਡੀਗੜ੍ਹ ਦੇ ਹੋਟਲ ਲਲਿਤ ਵਿੱਚ ਆਰ ਬੀ ਆਈ 90 ਕੁਇਜ਼ ਦਾ ਆਯੋਜਨ ਆਈਆਈਟੀ, ਰੁੜਕੀ ਦੇ ਤਨਯ ਕਪਾਡੀਆ ਤੇ ਵੇਦਾਂਤ ਦਿਵੇਦੀ…
Flipkart ‘ਤੇ ਰਜਿਸਟਰਡ ਖਰੀਦਦਾਰਾਂ ਲਈ ICICI ਬੈਂਕ ਦੀ ਵਿਸ਼ੇਸ਼ ਪੇਸ਼ਕਸ਼, OD ਦੀ ਸਹੂਲਤ
ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਨੇ ਫਲਿੱਪਕਾਰਟ ਦੇ ਨਾਲ ਸਾਂਝੇਦਾਰੀ ਵਿੱਚ, ਇਸਦੇ ਨਾਲ ਰਜਿਸਟਰਡ ਦੁਕਾਨਦਾਰਾਂ ਨੂੰ 25 ਲੱਖ ਰੁਪਏ ਤੱਕ…