September 19, 2024

PUNJAB

INDIA NEWS

ਅੱਲੂ ਅਰਜੁਨ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਐਵਾਰਡ

ਨਵੀਂ ਦਿੱਲੀ,-69ਵੇਂ ਰਾਸ਼ਟਰੀ ਫ਼ਿਲਮ ਐਵਾਰਡ ਸਮਾਗਮ ਵਿਚ ਅੱਜ ਵੱਖ-ਵੱਖ ਐਵਾਰਡਾਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿਚ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ ਕ੍ਰਮਵਾਰ ‘ਗੰਗੂਬਾਈ ਕਾਠੀਆਵਾੜੀ’ ਅਤੇ ‘ਮਿਮੀ’ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ। ਇਸੇ ਤਰ੍ਹਾਂ ‘ਪੁਸ਼ਪਾ: ਦ ਰਾਈਜ਼’ ਲਈ ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।