ਅੰਮ੍ਰਿਤਸਰ,ਮਹਾਰਾਸ਼ਟਰ ਦੇ ਸੇਵਾ ਮੁਕਤ ਵਧੀਕ ਮੁੱਖ ਸਕੱਤਰ ਡਾ: ਵਿਜੈ ਸਤਬੀਰ ਸਿੰਘ ਨੇ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਵਿਖੇ ਨਵੇਂ ਪ੍ਰਸ਼ਾਸਕ ਵਲੋਂ ਅਹੁਭਾ ਸੰਭਾਲ ਲਿਆ ਗਿਆ। ਡਾ: ਵਿਜੈ ਸਤਬੀਰ ਸਿੰਘ ਨੂੰ ਇਸ ਤੋਂ ਪਹਿਲਾ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ’ਤੇ ਜਥੇਦਾਰ ਬਾਬਾ ਕੁਲਵੰਤ ਸਿੰਘ ਤੇ ਪੰਜ ਪਿਆਰੇ ਸਾਹਿਬਾਨ ਦੁਆਰਾ ਚੋਲਾ, ਦਸਤਾਰ, ਹਾਰ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਹ 2014 ਵੀ ਇਸ ਬੋਰਡ ਦੇ ਪ੍ਰਸ਼ਾਸਕ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਸਰਕਾਰ ਵਲੋਂ ਨਾਂਦੇੜ ਦੇ ਕੁਲੈਕਟਰ ਡਾ: ਅਭਿਜੀਤ ਰਾਊਤ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ, ਪਰ ਸਿੱਖ ਜਥੇਬੰਦੀਆਂ ਵਲੋਂ ਗੈਰ ਸਿੱਖ ਨੂੰ ਪ੍ਰਸ਼ਾਸਕ ਨਿਯੁਕਤ ਕਰਨ ਦਾ ਵਿਰੋਧ ਕੀਤੇ ਜਾਣ ’ਤੇ ਉਨ੍ਹਾਂ ਦੀ ਨਿਯੁਕਤੀ ਰੱਦ ਕਰਦਿਆਂ ਡਾ: ਵਿਜੈ ਸਤਬੀਰ ਸਿੰਘ ਨੂੰ ਬੋਰਡ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ।
Related Posts
ਗੁਰਚਰਨ ਥਿੰਦ ਦੀਆਂ ਕਿਤਾਬਾਂ ਰਿਲੀਜ਼ ਸਮੇਂ ਵੱਖ-ਵੱਖ ਮੁੱਦਿਆ ਤੇ ਹੋਈ ਵਿਚਾਰ ਚਰਚਾ
ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਗੁਰਚਰਨ ਕੌਰ ਥਿੰਦ ਦੀਆਂ ਦੋ ਕਿਤਾਬਾਂ,‘ਸੂਲ਼ਾਂ’ ਕਹਾਣੀ-ਸੰਗ੍ਰਿਹ ਅਤੇ ‘ਸਮਾਜ ਤੇ ਸਭਿਆਚਾਰ ਦੀ ਗਾਥਾ’…
ਇੱਕ ਵਾਰ ਫਿਰ ਤੋਂ ਮੁਸ਼ਕਲਾਂ ‘ਚ ਘਿਰੇ Rapper Badshah, 446 ਪੰਨਿਆਂ ਦੀ ਚਾਰਜਸ਼ੀਟ ਦਾਇਰ
Fake Views Case: ਰੈਪਰ ਬਾਦਸ਼ਾਹ ਆਪਣੇ ਗੀਤਾਂ ਲਈ ਮਸ਼ਹੂਰ ਹਨ। ਉਸ ‘ਤੇ ਪੈਸੇ ਦੇ ਕੇ ਗੀਤ ਦੇ ਵਿਊਜ਼ ਵਧਾਉਣ ਦਾ ਦੋਸ਼ ਹੈ।…
ਗੋਲ਼ੀ, ਬੰਬ ਤੋਂ ਡਰ ਕੇ ਬੰਦ ਨਹੀਂ ਕਰਾਂਗੀ ਜਨਤਾ ਦੀ ਸੇਵਾ : ਸ਼ੇਖ ਹਸੀਨਾ
ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਨਤਾ ਦੀ ਸੇਵਾ ਬਾਰੇ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ। ਉਨ੍ਹਾਂ ਕਿਹਾ ਹੈ…