ਕੈਲਗਰੀ-ਮਾਰਟਿਨਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਸਹਿਯੋਗ ਨਾਲ 13ਵਾਂ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ| ਇਸ ਸਮੇਂ ਕਰਵਾਏ ਟੂਰਨਾਮੈਂਟ ਵਿੱਚ ਪੰਜਾਬ, ਪਾਕਿਸਤਾਨ ਅਤੇ ਹਰਿਆਣਾ ਤੋ ਪਹੁੰਚੇ ਖਿਡਾਰੀਆ ਨੇ ਆਏ ਹਜ਼ਾਰਾ ਦੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੂੰ ਵਧੀਆ ਪ੍ਰਦਰਸ਼ਨ ਦਿਖਾ ਕੇ ਦਿਲ ਜਿੱਤਆ| ਮੁੱਖ ਮੁਕਾਬਲਾ ਸਰੀ ਕਬੱਡੀ ਕਲੱਬ ਅਤੇ ਯੰਗ ਰਾਇਲ ਕਿੰਗਸ ਸਰੀ ਵਿੱਚਕਾਰ ਖੇਡਿਆ ਗਿਆ| ਜਿਸ ਵਿੱਚ ਬਹੁਤ ਹੀ ਫਸਵੇਂ ਮੁਕਾਬਲੇ ਦੌਰਾਨ ਯੰਗ ਰਾਇਲ ਕਿੰਗਸ ਸਰੀ ਜੇਤੂ ਰਹੀ| ਇਸ ਤਰ੍ਹਾਂ ਵੈਸਟ ਜਾਫੀ ਅਰਸ਼ ਚੌਹਲਾ ਸਾਹਿਬ ਅਤੇ ਵੈਸਟ ਧਾਵੀ ਗੁਰਲਾਲ ਸੋਹਲ ਨੂੰ ਐਲਾਨਿਆ ਗਿਆ| ਇਸ ਸਮੇਂ ਰੱਸਾਕਸੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਨਾਂ ਦਾ ਦਰਸ਼ਕਾਂ ਲਈ ਖੂਬ ਆਨੰਦ ਮਾਣਿਆ| ਇਸ ਸਮੇਂ ਨਾਮਵਰ ਖੇਡ ਬੁਲਾਰੇ ਮੱਖਣ ਅਲੀ ਅਤੇ ਸਵਰਨਾ ਵੈਲੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ| ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਵੱਲੋ ਟੂਰਨਾਮੈਂਟ ਸਮੇਂ ਸਾਰਾ ਦਿਨ ਲੰਗਰ ਛਕਾਇਆ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਸਦ ਮੈਂਬਰ ਜਾਰਜ ਚਾਹਲ,ਕੌਸਲਰ ਰਾਜ ਧਾਲੀਵਾਲ,ਸੰਸਦ ਮੈਂਬਰ ਜਸਰਾਜ ਸਿੰਘ ਹੱਲਣ,ਵਿਧਾਇਕ ਪਰਮੀਤ ਸਿੰਘ ਬੋਪਾਰਾਏ,ਪਾਲੀ ਵਿਰਕ ਅਤੇ ਹੋਰ ਬਹੁਤ ਸਾਰੇ ਖਿਡਾਰੀਆ ਨੂੰ ਅਸ਼ੀਦਵਾਰ ਦੇਣ ਵਾਸਤੇ ਪਹੁੰਚੇ| ਅਖੀਰ ਵਿੱਚ ਪ੍ਰਬੰਧਕਾਂ ਜਗਰਾਜ ਬਰਾੜ ਮਾਹਲਾ ਖੁਰਦ,ਨਵੀ ਧਾਲੀਵਾਲ,ਪੰਮਾ ਸਿੱਖ ਦੋਲਤ,ਪੰਮਾ ਰਣਸੀਂਹ,ਬਿੱਲਾ ਮਨਸੁਰਵਾਲ ਬੇਟ,ਸ਼ਿੰਦਾ ਅਚਰਵਾਲ,ਰਾਜ ਬਿੱਧਣੀ,ਤਰਸੇਮ ਸਿੰਘ ਗਿੱਲ,ਪੰਮਾ ਬਨਵੈਤ,ਜਸਜੀਤ ਸਿੰਘ,ਬੱਬੂ ਮਾਣੂੰਕੇ,ਲਖਵਿੰਦਰ ਸੰਧੂ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ| ਇਹ ਟੂਰਨਾਮੈਂਟ ਆਪਣੀ ਵੱਖਰੀ ਹੀ ਸ਼ਾਪ ਛੱਡਦਾ ਸਮਾਪਤ ਹੋਇਆ|
Related Posts
68 ਵੀਆਂ ਸੂਬਾ ਪੱਧਰੀ ਬਾਕਸਿੰਗ ਖੇਡਾਂ ਵਿੱਚ ਖਿਡਾਰੀਆਂ ਨੇ ਦਿਖਾਏ ਜੋਹਰ
ਮੌੜ ਮੰਡੀ 29 ਅਕਤੂਬਰ ਮਨਪ੍ਰੀਤ ਖੁਰਮੀ ਪੀਰਕੋਟੀਆ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ 68 ਵੀਆਂ ਸੂਬਾ ਪੱਧਰੀ ਖੇਡਾਂ ਬਾਕਸਿੰਗ…
ਕਰਤਾਰਪੁਰ ‘ਚ ਮਾਵਾਂ-ਭੈਣਾਂ ਤੇ ਹੁਸ਼ਿਆਰਪੁਰ ‘ਚ ਐੱਸਸੀ ਭਾਈਚਾਰੇ ਦੇ ਰੂਬਰੂ ਹੋਣਗੇ ਕੇਜਰੀਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਯਾਨੀ 7 ਦਸੰਬਰ ਨੂੰ…
ਕੈਨੇਡਾ ‘ਚ ਸ਼ਰਾਬੀ ਡਰਾਈਵਰ ਦੀ ਗ਼ਲਤੀ ਨਾਲ ਅਪਾਹਜ ਹੋਏ ਪੰਜਾਬੀ ਨੌਜਵਾਨ ਨੂੰ ਮਿਲੇਗਾ 90 ਕਰੋੜ ਦਾ ਮੁਆਵਜ਼ਾ
ਐਬਟਸਫੋਰਡ,-ਕੈਨੇਡਾ ਦੇ ਸ਼ਹਿਰ ਵੈਨਕੂਵਰ ਸਥਿਤ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦੇ ਹੋਏ 15 ਸਾਲ ਪਹਿਲਾਂ ਸ਼ਰਾਬੀ ਡਰਾਈਵਰ ਦੀ…