September 19, 2024

PUNJAB

INDIA NEWS

ਪੰਜਾਬੀ ਹਾਕੀ ਖਿਡਾਰੀਆਂ ਦੀ ਹੋਈ ਮੰਗ ਪੂਰੀ ਮਿਲੀ ਖੇਡਣ ਨੂੰ ਗਰਾਉਡ

ਕੈਲਗਰੀ-ਪੰਜਾਬੀਆ ਦੀ ਸੰਘਣੀ ਵਸੋ ਵਾਲੇ ਇਲਾਕੇ ਨੌਰਥ ਈਸਟ ਵਿੱਚ ਪਿੱਛਲੇ ਲੰਮੇ ਸਮੇਂ ਤੋ ਬੱਚਿਆਂ ਦੇ ਖੇਡਣ ਵਾਸਤੇ ਗਰਾਉਡਾਂ ਦੀ ਮੰਗ ਨੂੰ ਕੌਸਲਰ ਰਾਜ ਧਾਲੀਵਾਲ ਨੇ ਅੱਜ ਪੂਰਾ ਕਰ ਦਿੱਤਾ þ| ਜਿਸ ਵਿੱਚ ਵੱਖ-ਵੱਖ ਕਲੱਬਾਂ ਹੁਣ ਬੱਚਿਆਂ ਨੂੰ ਹਾਕੀ ਖੇਡਣ ਦੀ ਸਿਖਲਾਈ ਦੇ ਸਕਣਗੀਆ| ਰਾਜ ਧਾਲੀਵਾਲ ਨੇ ਦੱਸਿਆ ਕਿ ਚੋਣਾਂ ਸਮੇਂ ਮੇਰੇ ਵੱਲੋ ਕੀਤੇ ਵਾਇਦੇ ਜੋ ਹੁਣ ਪੂਰੇ ਕੀਤੇ ਜਾ ਰਹੇ ਹਨ| ਉਨਾਂ ਵਿੱਚ ਹਾਕੀ ਦੀ ਗਰਾਉਡ ਦੀ ਵਾਇਦਾ ਬਹੁਤ ਅਹਿਮ ਸੀ ਜੋ ਅੱਜ ਪੂਰਾ ਕਰਕੇ ਮੈਨੂੰ ਖੁਸ਼ੀ ਮਹਿਸੂਸ ਹੋਈ þ| ਬਾਕੀ ਵੀ ਰਹਿੰਦੇ ਵਾਇਦੇ ਜਲਦੀ ਪੂਰੇ ਕੀਤੇ ਜਾਣਗੇ| ਇਸ ਸਮੇਂ ਹਾਕੀ ਕੋਚ ਮਨਦੀਪ ਝੱਲੀ,ਜੱਗੀ ਧਾਲੀਵਾਲ ਅਤੇ ਗੁਰਲਾਲ ਮਾਣੂੰਕੇ ਨੇ ਰਾਜ ਧਾਲੀਵਾਲ ਦਾ ਧੰਨਵਾਦ ਕਰਦਿਆ ਦੱਸਿਆ ਕਿ ਪਹਿਲਾਂ ਸਾਡੀਆ ਕਲੱਬਾਂ ਵੱਲੋ ਤਕਰੀਬਨ 50 ਹਜ਼ਾਰ ਡਾਲਰ ਬੱਚਿਆਂ ਦੀ ਪ੍ਰੈਕਟਿਸ ਸਮੇਂ ਖਰਚ ਹੋ ਜਾਦਾ ਸੀ| ਹੁਣ ਉਹ ਹੀ ਡਾਲਰ ਬੱਚਿਆਂ ਦੇ ਖਾਣ ਪੀਣ ਅਤੇ ਵਧੀਆ ਵਰਦੀਆ ਬਣਾਉਣ ਤੇ ਖਰਚ ਕੀਤਾ ਜਾ ਸਕੇਗਾ| ਉਨਾ ਪਾਲੀ ਵਿਰਕ ਵੱਲੋ ਇਸ ਕਾਰਜ ਨੂੰ ਸਿਰੇ ਚਾੜਨ ਵਾਸਤੇ ਕੀਤੇ ਉਪਰਾਲੇ ਦੀ ਸ਼ਾਲਾਘਾ ਕਰਦਿਆ ਧੰਨਵਾਦ ਕੀਤਾ| ਅਖੀਰ ਵਿੱਚ ਪਾਲੀ ਵਿਰਕ ਨੇ ਆਏ ਸਾਰਿਆ ਦਾ ਧੰਨਵਾਦ ਕਰਦਿਆ ਕਮਿਉਨਟੀ ਤੋ ਸਹਿਯੋਗ ਦੀ ਮੰਗ ਕੀਤੀ| ਉਨਾਂ ਕਿਹਾ ਕਿ ਬਹੁਤ ਖੁਸ਼ੀ ਹੋਈ þ ਕਿ ਸਾਰੀਆ ਕਲੱਬਾਂ ਚੰਗੇ ਕਾਰਜ ਵਾਸਤੇ ਇਕੱਠੀਆ ਹੋ ਗਈਆ ਹਨ| ਇਸ ਨਾਲ ਖਿਡਾਰੀਆ ਦੇ ਵਾਪਸ ਵਿੱਚ ਖੇਡਣ ਨਾਲ ਹੋਰ ਵੀ ਪਿਆਰ ਵਧੇਗਾ|