ਕੈਲਗਰੀ ਵਿੱਚ ਗਦਰੀ ਬਾਬਿਆਂ ਦੇ ਮੇਲੇ ਦੀ ਕਵੀ ਦਰਬਾਰ ਨਾਲ ਸੁਰੂਆਤ

ਕੈਲਗਰੀ-ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾੳੂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ 23ਵੇਂ ਗਦਰੀ ਮੇਲੇ ਦੀ ਸੁਰੂਆਤ ਕਵੀ ਦਰਬਾਰ ਨਾਲ ਪ੍ਰੇਰੀਵਿੰਡ ਪਾਰਕ ਵਿੱਚ ਕੀਤੀ ਗਈ| ਅੱਜ ਦੇ ਸਮਾਗਮ ਦੀ ਸੁਰੂਆਤ ਪ੍ਰਸਿੱਧ ਲੇਖਕ ਅਤੇ ਵਿਦਵਾਨ ਪ੍ਰੋ.ਮਨਜੀਤ ਸਿੰਘ ਵੱਲੋ ਗਦਰੀ ਬਾਬਿਆ ਦੀ ਭਾਰਤ ਦੀ ਆਜ਼ਾਦੀ ਵਾਸਤੇ ਲੜੀ ਗਈ ਲੰਮੀ ਲੜਾਈ| ਜਿਸ ਵਿੱਚ ਉਨਾਂ ਨੇ ਅਣ-ਮਨੁੱਖੀ ਜੁਲਮ ਅਤੇ ਤਸ਼ਦਦ ਸਹਿੰਦਿਆ ਹੋਇਆ ਲੰਮੀਆਂ ਕੈਦਾਂ ਕੱਟੀਆ| ਫਾਸੀ ਦੇ ਰੱਸੇ üੰਮ ਕੇ ਜਾਨਾ ਵਾਰੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ| ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦੁਆਰਾ ਪਹਿਲੇ ਗੁਰਦੁਆਰਾ ਸਾਹਿਬ ਅਤੇ ਅਮਰੀਕਾ ਦੇ ਗੁਰਦੁਆਰਾ ਸਟਾਕਟਨ ਵੱਲੋ ਜੋ ਸ਼ਾਲਾਘਾ ਯੋਗ ਭੂਮਿਕਾ ਨਿਭਾਈ ਗਈ| ਉਹ ਭਾਰਤ ਦੀ ਆਜ਼ਾਦੀ ਦੇ ਘੋਲ ਵਿੱਚ ਬਹੁਤ ਵੱਡਾ ਯੋਗਦਾਨ ਸੀ| ਕਵੀ ਦਰਬਾਰ ਦੀ ਪ੍ਰਧਾਨਗੀ ਸੰਤ ਸਿੰਘ ਧਾਲੀਵਾਲ,ਗੁਰਦੀਪ ਸਿੰਘ ਢਿੱਲੋ (ਦੋਨੋ ਚੇਅਰਮੈਨ) ਦੁਆਰਾ ਕੀਤੀ ਗਈ| ਇਸ ਸਮੇਂ ਕਵੀਆਂ ਨੇ ਗਦਰੀ ਬਾਬਿਆਂ ਸੰਬੰਧੀ ਕਵਿਤਾਵਾਂ ਪੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ| ਇਸ ਸਮੇਂ ਅੰਤਰਰਾਸ਼ਟਰੀ ਪੱਧਰ ਦੇ ਕਵੀਆਂ ਅਵਤਾਰ ਸਿੰਘ ਤਾਰੀ,ਸੁਰਿੰਦਰ ਗੀਤ,ਗੁਰਚਰਨ ਕੌਰ ਥਿੰਦ ਨੂੰ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਕਵੀਸ਼ਰੀ ਜਥਾ ਭਾਈ ਜਸਵਿੰਦਰ ਸਿੰਘ,ਸਰਵਣ ਸਿੰਘ ਨੇ ਹਿੱਸਾ ਲਿਆ| ਬੱਚੀ ਗੁਰਦੇਵ ਕੌਰ ਨੇ ਬੰਸਰੀ ਵਜਾ ਕੇ ਸਭ ਨੂੰ ਮੰਤਰ ਮੁਰਧ ਕਰ ਦਿੱਤਾ| ਮੇਲੇ ਦੇ ਸੰਚਾਲਕ ਬ੍ਰਹਮ ਪ੍ਰਕਾਸ਼ ਸਿੰਘ ਲੁਡੂ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|