ਕੈਲਗਰੀ ਪੁਲਿਸ ਨੇ ਵੱਖ-ਵੱਖ ਦੋਸ਼ਾਂ ਤਹਿਤ 5 ਵਿਅਕਤੀ ਕੀਤੇ ਗਿਫਤਾਰ

ਕੈਲਗਰੀ-ਕੈਲਗਰੀ ਪੁਲਿਸ ਨੇ ਦੱਸਿਆ þ ਕਿ ਹਿੰਸਕ ਅਪਰਾਧ ਟੀਮ ਨੇ ਕਈ ਹਥਿਆਰ ਜ਼ਬਤ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ þ| ਪੁਲਿਸ ਨੇ 26 ਸਾਲਾ ਖਤ ਰੀਤ,18 ਸਾਲਾ ਹਰਲੀਫ ਚੀਮਾ,29 ਸਾਲਾ ਬ੍ਰਾਇਨ ਐਡਮਜ਼, 22 ਸਾਲਾ ਏਥਨ ਮਾਈਕਲ ਫਾਨ,18 ਸਾਲਾ ਗੋਨਰ ਟੂਟ ਸਾਰੇ ਵਾਸੀ ਕੈਲਗਰੀ ਨੂੰ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਕਾਰਵਾਈ ਸੁਰੂ ਕੀਤੀ þ| ਦੋਸ਼ੀਆਂ ਨੂੰ ਹਥਿਆਰ ਰੱਖਣ,ਜਾਇਦਾਦ ਦਾ ਕਬਜ਼ਾ,ਨਸ਼ੀਲੇ ਪਦਾਰਥ, ਕਰੈਕ ਕੋਕੀਨ, ਫੈਂਟਾਨਿਲ, ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨਾ, ਟ੍ਰੈਫਿਕ ਸੇਫਟੀ ਐਕਟ ਦੀ ਉਲੰਘਣਾ,ਨਿਯੰਤਰਿਤ ਪਦਾਰਥ ਦੀ ਤਸਕਰੀ,ਵਾਹਨ ਜ਼ਬਤ ਅਤੇ ਹੋਰ ਕਈ ਅਪਰਾਧਕ ਮਾਮਲੇ ਤਹਿਤ ਗ੍ਰਿਫਤਾਰ ਕੀਤਾ þ| ਕੈਲਗਰੀ ਪੁਲਿਸ ਦੇ ਸਟਾਫ ਸਾਰਜੈਂਟ ਨੇ ਦੱਸਿਆ ਕਿ ਸਾਡੇ ਵੱਲੋ ਬੰਦੂਕ ਹਿੰਸਾ ਨੂੰ ਹੱਲ ਕਰਨਾ ਇੱਕ ਪਹਿਲ ਤਰਜੀਹ þ| ਪੁਲਿਸ ਗਸਤ ਦੌਰਾਨ ਸ਼ਹਿਰ ਵਿੱਚ ਅਪਰਾਧੀਆ ਤੇ ਨਿਗਾ ਰੱਖ ਰਹੀ þ| ਦੋਸ਼ੀਆ ਨੂੰ 8 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|