ਕੈਲਗਰੀ ਵਿੱਚ ਕੈਨੇਡਾ ਦਾ 156ਵਾਂ ਜਨਮ ਦਿਨ ਉਤਸ਼ਾਹ ਨਾਲ ਮਨਾਇਆ

ਕੈਲਗਰੀ-ਕੈਲਗਰੀ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਕੈਨੇਡਾ ਦਾ 156ਵਾਂ ਜਨਮ ਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ| ਪ੍ਰੇਰੀਵਿੰਡ ਪਾਰਕ ਵਿਖੇ ਅਹਿਮਦੀਆ ਜਮਾਤ ਵੱਲੋਂ ਕੈਨੇਡਾ ਡੇਅ ਦੇ ਸਬੰਧ ਵਿੱਚ ਪ੍ਰੋਗ੍ਰਾਮ ਕਰਵਾਇਆ ਗਿਆ| ਇਸ ਸਮੇਂ ‘ਓ ਕੈਨੇਡਾ’ ਗੀਤ ਬੱਚਿਆਂ ਵੱਲੋਂ ਗਾਇਨ ਕੀਤਾ ਗਿਆ ਅਤੇ ਕੈਨੇਡਾ ਦਾ ਝੰਡਾ,ਅਲਬਰਟਾ ਦਾ ਝੰਡਾ,ਅਹਿਮਦੀਆ ਜਮਾਤ ਦਾ ਝੰਡਾ ਅਤੇ ਸਿਟੀ ਆਫ ਕੈਲਗਰੀ ਦਾ ਝੰਡਾ ਚੜ੍ਹਾਉਣ ਦੀ ਰਸਮ ਆਏ ਮਹਿਮਾਨਾਂ ਵੱਲੋ ਅਦਾ ਕੀਤੀ| ਇਸ ਸਮੇਂ ਵੱਖ-ਵੱਖ ਬੁਲਾਰਿਆ ਕੈਲਗਰੀ ਸ਼ਹਿਰ ਦੇ ਮੇਅਰ ਜੋਤੀ ਗੌਂਡੇਕ,ਸੰਸਦ ਮੈਂਬਰ ਜਸਰਾਜ ਸਿੰਘ ਹੱਲਣ,ਸੰਸਦ ਮੈਂਬਰ ਜਾਰਜ ਚਾਹਲ, ਦਵਿੰਦਰ ਤੂਰ ਸਾਬਕਾ ਵਿਧਾਇਕ,ਇਰਫਾਨ ਸਾਬੀਰ ਵਿਧਾਇਕ,ਮੁਹੰਮਦ ਯਾਸੀਨ ਕੈਬਨਿਟ ਮੰਤਰੀ,ਰਾਜ ਧਾਲੀਵਾਲ ਕੌਂਸਲਰ,ਵਿਧਾਇਕ ਪਰਮੀਤ ਸਿੰਘ ਬੋਪਾਰਾਏ,ਵਿਧਾਇਕ ਗੁਰਿੰਦਰ ਬਰਾੜ,ਹਰਦਿਆਲ ਸਿੰਘ þਪੀ ਮਾਨ ਸੀਨੀਅਰ ਸਲਾਹਕਾਰ ਲੀਡਰ ਕਮਿਉਨਟੀ ਆੳੂਟਰੀਚ ਯੂ ਸੀ ਪੀ,ਇੰਦਰ ਗਰੇਵਾਲ,ਸੇਵਾ ਸਿੰਘ ਪ੍ਰੇਮੀ,ਕੈਲਗਰੀ ਪੁਲਿਸ ਅਫਸਰ,ਫਾਈਅਰ ਕਰਮਚਾਰੀ,þਲਥ ਕਰਮਚਾਰੀ ਨੇ ਆਏ ਲੋਕਾਂ ਨੂੰ ਸੰਬੋਧਨ ਕਰਦਿਆ ਕੈਨੇਡਾ ਦੇ 156ਵੇਂ ਜਨਮ ਦਿਨ ਦੀ ਵਧਾਈ ਦਿੱਤੀ| ਉਨਾਂ ਕਿਹਾ ਕਿ ਕੈਨੇਡਾ ਵਧੀਆ ਦੇਸ਼ þ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ þ| ਇਸ ਸਮੇਂ ਕਰਵਾਏ ਸਮਾਗਮਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣਿਆ ਦਾ ਪ੍ਰਬੰਧ ਕੀਤਾ ਗਿਆ| ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਜਾਰੀ ਬਿਆਨ ਵਿੱਚ ਕੈਨੇਡਾ ਵਾਸੀਆ ਅਤੇ ਅਲਬਰਟਾ ਵਾਸੀਆਂ ਨੂੰ ਕੈਨੇਡਾ ਦਿਵਸ ਦੀ ਵਧਾਈ ਦਿ¾ਤੀ| ਉਨ੍ਹਾਂ ਕਿਹਾ ਕਿ ਸਾਨੂੰ ਕੈਨੇਡਾ ਉਪਰ ਮਾਣ þ| ਆਓ ਆਪਾਂ ਆਪਣੇ ਪਰਿਵਾਰਾਂ ਤੇ ਮਿੱਤਰਾਂ ਦੋਸਤਾਂ ਨਾਲ ਕੈਨੇਡਾ ਦਿਵਸ ਦਾ ਆਨੰਦ ਮਾਣੀਏ| ਕੈਲਗਰੀ ਵਿਖੇ ਰਾਤ ਸਮੇਂ ਸ਼ਹਿਰ ਵਿੱਚ ਕਈ ਥਾਵਾਂ ’ਤੇ ਆਤਿਸ਼ਬਾਜੀ ਅਤੇ ਪਟਾਕੇ ਚਲਾਏ ਗਏ|