September 19, 2024

PUNJAB

INDIA NEWS

ਕਿੰਗਜ਼ਸ 11 ਫੀਲਡ ਹਾਕੀ ਲੜਕੀਆਂ ਦੀ ਟੀਮ ਚੈਪੀਅਨ ਰਹੀ

ਕੈਲਗਰੀ-ਕਿੰਗਜ਼ਸ 11 ਫੀਲਡ ਹਾਕੀ ਸੁਸਾਇਟੀ ਵੱਲੋ 26ਵਾਂ ਸਾਲਾਨਾ ਪੀ ਟੀ ਬੀ ਕਿੰਗਜ਼ਸ ਗੋਲਡ ਕੱਪ ਕਰਵਾਇਆ ਗਿਆ| ਜਿਸ ਵਿੱਚ 20 ਟੀਮਾਂ ਨੇ ਭਾਗ ਲਿਆ ਜਿਨਾਂ ਨੂੰ 4 ਵਰਗ ਵਿੱਚ ਖਿਡਾਇਆ ਗਿਆ| ਟੂਰਨਾਮੈਂਟ ਸਮੇਂ ਸੀਨੀਅਰ ਮਰਦ ਅਤੇ ਸੀਨੀਅਰ ਔਰਤ ਅੰਡਰ-15 ਅਤੇ ਅੰਡਰ-12 ਦੀਆਂ ਟੀਮਾਂ ਵਿੱਚ ਕਰਵਾਏ ਮੁਕਾਬਲੇ ਸਮੇਂ ਅੰਡਰ-12 ਔਰਤਾਂ ਕਿੰਗਜ਼ਸ 11 ਦੀ ਟੀਮ ਜੇਤੂ ਰਹੀ| ਜਦਕਿ ਅੰਡਰ-15 ਯੂਨਾਈਟਿਡ ਐਫ.ਐਚ.ਸੀ. ਕੈਲਗਰੀ ਚੈਪੀਅਨ ਰਹੀ ਅਤੇ ਗੋਬਿੰਦ ਸਰਵਰ ਦੀ ਟੀਮ ਦੂਜੇ ਸਥਾਨ ਤੇ ਰਹੀ| ਔਰਤਾਂ ਵਿੱਚ ਚੈਪੀਅਨ ਕਿੰਗਜ਼ਸ 11 ਪਹਿਲੇ ਸਥਾਨ ਤੇ ਦੂਜੇ ਸਥਾਨ ਤੇ ਇੰਡੀਆ ਕਲੱਬ ਰਹੀ| ਮਰਦਾਂ ਵਿੱਚ ਚੈਪੀਅਨ ਗੋਬਿੰਦ ਸਰਵਰ ਅਤੇ ਦੂਜੇ ਸਥਾਨ ਤੇ ਇੰਡੀਆ ਕਲੱਬ ਰਹੀ| ਟੂਰਨਾਮੈਂਟ ਵਿੱਚ ਪੰਜਾਬ ਤੋ ਵਿਸ਼ੇਸ਼ ਤੌਰ ਤੇ ਪਹੁੰਚੇ ਉਲਪਿੰਅਨ ਰੁਪਿੰਦਰਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ| ਇਸ ਸਮੇਂ ਕਿੰਗਜ਼ਸ 11 ਦੇ ਕੈਨੇਡਾ ਲਈ üਣੇ ਹੋਏ ਖਿਡਾਰੀਆ ਗੌਰਵ ਘਈ,ਪ੍ਰਭਲੀਨ ਗਰੇਵਾਲ,ਤਨਵੀਰ ਗਿੱਲ,ਅਨੀਸ਼ ਨਰੂਲਾ,ਅਜੇ ਭੰਗੂ,ਵੀਰਪਾਲ ਚੱਠਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਇਸ ਸਮੇਂ ਉੱਘੇ ਕਾਰੋਬਾਰੀ ਪਾਲੀ ਵਿਰਕ,ਸੰਸਦ ਮੈਂਬਰ ਜਾਰਜ ਚਾਹਲ,ਸੰਸਦ ਮੈਂਬਰ ਜਸਰਾਜ ਹੱਲਣ,ਵਿਧਾਇਕ ਪਰਮੀਤ ਸਿੰਘ ਬੋਪਾਰਾਏ, ਵਿਧਾਇਕ ਇਰਫਾਨ ਸਾਬੀਰ,ਵਿਧਾਇਕ ਗੁਰਿੰਦਰ ਬਰਾੜ,ਕੌਸਲਰ ਰਾਜ ਧਾਲੀਵਾਲ,ਮਨਦੀਪ ਦੁੱਗਲ ਅਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਖਿਡਾਰੀਆ ਨੂੰ ਅਸ਼ੀਰਵਾਦ ਦਿੱਤਾ ਅਤੇ ਪ੍ਰਬੰਧਕਾਂ ਦੀ ਸ਼ਾਲਾਘਾ ਕੀਤੀ ਜੋ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਹਨ| ਇਸ ਸਮੇਂ ਹਾਕੀ ਕੋਚ ਜਗਦੀਸ਼ ਧਾਲੀਵਾਲ ਉਰਫ ਟੋਨੀ ਧਾਲੀਵਾਲ ਨੂੰ ਹਾਕੀ ਦੀਆਂ ਸੇਵਾਵਾਂ ਦੇਣ ਕਰਕੇ ਸ਼ਹੀਦ ਮੇਜਰ ਗੁਰਪ੍ਰੀਤ ਸਿੰਘ ਬਿੰਦਰਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੁਸਾਇਟੀ ਵੱਲੋ ਨਵੇਂ ਸੁਰੂ ਕੀਤੇ ਗਏ ਕਮਿਉਨਟੀ ਐਵਾਰਡ ਨਾਲ ਮਨਦੀਪ ਦੁੱਗਲ ਨੂੰ ਸਨਮਾਨਿਤ ਕੀਤਾ ਗਿਆ| ਅਖੀਰ ਵਿੱਚ ਕਲੱਬ ਮੈਂਬਰਾਂ ਨਰਿੰਦਰਪਾਲ ਸਿੰਘ ਔਜਲਾ ਪ੍ਰਧਾਨ,ਟੋਨੀ ਧਾਲੀਵਾਲ,ਹਰਪ੍ਰੀਤ ਕੁਲਾਰ,ਕਨਵਰ ਸਰਾਉ,ਸਮਸ਼ੇਰ ਗਿੱਲ,ਸੁੱਖਾ ਗਿੱਲ,ਜਸਕਰਨ ਗਿੱਲ,þਪੀ ਢੀਂਡਸਾ,ਪਰਮਿੰਦਰ ਭੰਗੂ,ਰਿੱਕੀ ਨਰੂਲਾ,ਦਲਜੀਤ ਸਿੰਘ ਪੁਰਬਾ,ਜਸਜੀਤ ਜੱਸਲ,ਸਤਵਿੰਦਰ ਬਨਵੈਤ,ਕਮਲ ਗਿੱਲ,ਰਾਜਾ ਧਾਲੀਵਾਲ,ਹਰੀ ਘਈ ਅਤੇ ਉਕਾਰ ਢੀਂਡਸਾ ਨੇ ਆਏ ਸਾਰਿਆ ਅਤੇ ਸਹਿਯੋਗੀਆ ਦਾ ਕਲੱਬ ਵੱਲੋ ਧੰਨਵਾਦ ਕੀਤਾ|