ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੇ ਲੇਖਕਾਂ ਨੇ ਪਿਤਾ ਦਿਵਸ ਤੇ ਲਾਈਆਂ ਰੌਣਕਾਂ

ਕੈਲਗਰੀ-ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਿਸ ਸੈਂਟਰ ਵਿਖੇ ਹੋਈ|ਇਹ ਮੀਟਿੰਗ ਪਿਤਾ ਦਿਵਸ ਨੂੰ ਸਮਰਪਿਤ ਰਹੀ।ਸਾਹਿਤਕ ਜਗਤ ਦੀ ਜਾਣੀ-ਪਹਿਚਾਣੀ ਲੇਖਕਾ ਡਾ.ਗੁਰਮਿੰਦਰ ਕੌਰ ਸਿੱਧੂ ਉਨਾਂ ਦੇ ਜੀਵਨ ਸਾਥੀ ਤੇ ਮਿੰਨੀ ਕਹਾਣੀਕਾਰ ਡਾ.ਬਲਦੇਵ ਸਿੰਘ ਖਹਿਰਾ ਮੱੁਖ ਮਹਿਮਾਨ ਵਜੋਂ ਹਾਜ਼ਰ ਹੋਏ।ਮੀਟਿੰਗ ਦੀ ਸ਼ੁਰੂਆਤ ਵਿੱਚ ਮੱੁਖ ਮਹਿਮਾਨਾਂ ਅਤੇ ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੰਦਿਆਂ ਸਭਾ ਕੁਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਸਭ ਨੂੰ ੂਜੀ ਆਇਆਂ ਆਖਿਆ। ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਮੀਟਿੰਗ ਦੇ ਮੱੁਖ ਵਿਸ਼ੇ ਨੂੰ ਛੂਹਦਿਆਂ ਪਿਤਾ ਦੀ ਜੀਵਨ ਵਿੱਚ ਅਹਿਮੀਅਤ ਬਾਰੇ ਗੱਲਬਾਤ ਕੀਤੀ।ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਲਿਖੀ ਰਚਨਾ ਧੀ ਵਲੋਂ ਦਰਦਾਂ ਭਰਿਆ ਗੀਤ” ਸੁਣਾਇਆ।ਲੇਖਕਾ ਡਾ.ਗੁਰਮਿੰਦਰ ਕੌਰ ਸਿੱਧੂ ਨੇ ਆਪਣੇ ਸਾਹਿਤਕ ਸਫ਼ਰ ਅਤੇ ਜੀਵਨ ਬਾਰੇ ਗੱਲਬਾਤ ਸਾਂਝੀ ਕੀਤੀ।ਉਨਾਂ ਪੰਜਾਬੀ ਭਾਸ਼ਾ ਨਾਲ ਆਪਣੀ ਸਾਂਝ, ਜ਼ਿੰਦਗੀ ਦੇ ਤਜ਼ਰਬਿਆਂ ਅਤੇ ਪੰਜਾਬੀ ਮਾਂ ਬੋਲੀ ਦੀ ਵਿਲੱਖਣਤਾ ਦੀ ਗੱਲ ਕਰਦਿਆ ਸਭ ਨੂੰ ਪੰਜਾਬੀ ਬੋਲਣ ਅਤੇ ਲਿ ਖਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਪੰਜਾਬੀ ਸੱਭਿਆਚਾਰ ਵਿੱਚਲੀਆਂ ਅਸੀਸਾਂ, ਸ਼ਗਨਾਂ,ਵਿ ਆਹ ਸੱਦਾ ਪੱਤਰ ਅਤੇ ਸੋਗ ਪੱਤਰ ਨੂੰ ਪੰਜਾਬੀ ਮਾਂ ਬੋਲੀ ਵਿੱਚ ਲਿਖਣ ਦੀ ਪਿਰਤ ਪਾਈ ਹੈ। ਉਨਾਂ ਨੇ ਆਪਣੀ ਕਿਤਾਬ “ਚਹੁ ਮੁਖੀਆਂ ਇਬਾਰਤਾਂ” ਬਾਰੇ ਸੰਖੇਪ ਜਾਣਕਾਰੀ ਦਿੱਤੀ ਜੋ ਇਸ ਦੀ ਮਿਸਾਲ ਹੈ।ਡਾ.ਗੁਰਮਿੰੰਦਰ ਕੌਰ ਸਿੱਧੂ ਨੇ ਪਿਤਾ ਅਤੇ ਧੀਆਂ ਦੇ ਮੋਹ ਨੂੰ ਪੇਸ਼ ਕਰਦੀ ਇੱਕ ਕਵਿਤਾ ਵੀ ਹਾਜ਼ਰ ਭੈਣਾਂ ਨਾਲ ਸਾਂਝੀ ਕੀਤੀ।ਮਿੰਨੀ ਕਹਾਣੀਕਾਰ ਬਲਦੇਵ ਸਿੰਘ ਖਹਿਰਾ ਨੇ ਭਰੂਣ ਹੱਤਿਆ ਦੀ ਨਿਖੇਧੀ ਕਰਦਿਆਂ ਡਾ.ਸਿੱਧੂ ਦੀਆਂ ਕੱੁਝ ਰਚਨਾਵਾਂ ਬਾਰੇ ਗੱਲ ਕਰਦਿਆ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਬਾਰੇ ਦੱਸਿਆ।ਰਿਸ਼ਮਦੀਪ ਸਿੰਘ ਨੇ ਦਸ਼ਮੇਸ਼ ਪਿਤਾ ਸ਼ੀ੍ਰ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਦਾਰ ਬੰਦਾ ਬਹਾਦਰ ਦੇ ਮਿਲਾਪ ਨੂੰ ਦ੍ਰਿਸ਼ਬੱਧ ਕਰਦੀ ਕਵਿਤਾ ਬਹੁਤ ਹੀ ਪ੍ਰਭਾਵਪੂਰਨ ਢੰਗ ਨਾਲ ਪੇਸ਼ ਕੀਤੀ।ਸਭਾ ਵੱਲੋਂ ਕੈਲਗਰੀ ਬੱਚੀਆ ਨਾਲ ਹੋ ਰਹੇ ਜਿਨਸੀ ਸ਼ੋਸ਼ਣ ਬਾਰੇ ਨਿਖੇਧੀ ਕੀਤੀ ਗਈ| ਇਸ ਤੋਂ ਇਲਾਵਾ ਮੁਖਤਿਆਰ ਕੌਰ,ਗੁਰਿੰਦਰ ਕੌਰ,ਹਰਚਰਨ ਬਾਸੀ,ਹਰਬੰਸ ਕੌਰ,ਜਤਿੰਦਰ ਕੌਰ,ਸਰਬਜੀਤ ਉੱਪਲ,ਗੁਰਤੇਜ ਕੌਰ,ਗੁਰਜੀਤ ਬੈਦਬਾਨ ਅਤੇ ਅਮਰਜੀਤ ਸੱਗੂ ਵੱਲੋਂ ਵੀ ਪਿਤਾ ਦਿਵਸ ਨੂੰ ਸਮਰਪਿਤ ਗੀਤ ਪੇਸ਼ ਕੀਤੇ ਗਏ। ਅਮਰਜੀਤ ਵਿਰਦੀ,ਸੱੁਖਵਿੰਦਰ ਕੌਰ ਬਾਠ,ਹਰਜੀਤ ਜੌਹਲ,ਕਿਰਨ ਕਲਸੀ,ਸੁਖਜੀਤ ਸਿਮਰਨ ਵੀ ਆਪਣੇ ਵਿਚਾਰ ਪੇਸ਼ ਕੀਤੇ| ਗੁਰੂ ਨਾਨਕ ਮੁਫਤ ਕਿਚਨ ਵੱਲੋ ਸਾਰੇ ਮੈਂਬਰਾਂ ਨੂੰ ਭੋਜਨ ਛਕਾਇਆ ਗਿਆ| ਅਖੀਰ ਵਿੱਚ ਹਾਜ਼ਰ ਸਹਿਤਕ ਸਖਸ਼ੀਅਤਾਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ|