ਕੈਲਗਰੀ,-ਪੰਜਾਬੀ ਭਾਈਚਾਰੇ ‘ਚ ਜਾਣੀ-ਪਹਿਚਾਣੀ ਸ਼ਖ਼ਸੀਅਤ ਕੈਨੇਡੀਅਨ ਆਰਮੀ ਫੋਰਸ ‘ਚ ਤਾਇਨਾਤ ਕੈਪਟਨ ਚਰਨ ਕਮਲ ਸਿੰਘ ਦੁੱਲਤ ਨੂੰ ਯੂਨੀਵਰਸਿਟੀ ਆਫ ਕੈਲਗਰੀ ਨੇ ਆਪਣਾ ਸੈਨੇਟਰ ਨਿਯੁਕਤ ਕੀਤਾ ਹੈ | ਇਹ ਨਿਯੁਕਤੀ 1 ਜੁਲਾਈ 2023 ਤੋਂ 30 ਜੂਨ 2026 ਤੱਕ 3 ਸਾਲ ਵਾਸਤੇ ਕੀਤੀ ਗਈ ਹੈ | ਕੈਪਟਨ ਚਰਨ ਕਮਲ ਸਿੰਘ ਦੁੱਲਤ ਨੇ ਦੱਸਿਆ ਕਿ ਇਹ ਨਿਯੁਕਤੀ ਇਕ ਪ੍ਰਤੀਨਿਧ ਮੈਂਬਰ ਵਜੋਂ ਹੋਵੇਗੀ, ਜੋ ਕਿ ਸੈਨੇਟ ਦਾ ਇਕ ਵੋਟਿੰਗ ਮੈਂਬਰ ਹੋਵੇਗਾ | ਜੋ ਯੂਨੀਵਰਸਿਟੀ ਨੂੰ ਕੈਲਗਰੀ ਦੇ ਵੱਡੇ ਭਾਈਚਾਰੇ ਨਾਲ ਜੋੜਨ ‘ਚ ਅਹਿਮ ਭੂਮਿਕਾ ਨਿਭਾਏਗਾ | ਉਹ ਨਾ ਸਿਰਫ ਕੈਲਗਰੀ ‘ਚ ਸਗੋਂ ਸੂਬੇ, ਦੇਸ਼ ‘ਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਯੂਨੀਵਰਸਿਟੀ ਦੇ ਪ੍ਰਭਾਵ ਨੂੰ ਵਧਾਉਣ ‘ਚ ਮਦਦ ਕਰੇਗਾ | ਉਨ੍ਹਾਂ ਕਿਹਾ ਕਿ ਮੈਂ ਸੈਨੇਟ ਦੇ ਸਾਰੇ 62 ਮੈਂਬਰਾਂ ਨਾਲ ਮਿਲ ਕੇ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਵਾਸਤੇ ਵਧੀਆ ਉਪਰਾਲੇ ਕਰਾਂਗਾ | ਕੈਪਟਨ ਚਰਨ ਕਮਲ ਸਿੰਘ ਦੁੱਲਤ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਹਨ | ਜਿਨ੍ਹਾਂ ਨੇ ਹੁਣ ਤੱਕ ਆਰਮੀ ‘ਚ ਸੇਵਾਵਾਂ ਨਿਭਾਈਆਂ ਹਨ |
Related Posts
ਬਲਾਕ ਪੱਧਰੀ ਖੇਡਾਂ ‘ਚ ਕਲੱਸਟਰ ਬਹਾਦਰਪੁਰ ਬਣਿਆ ਓਵਰਆਲ ਚੈਂਪੀਅਨ
ਸੀਐੱਚਟੀ ਵਿਜੈ ਕੁਮਾਰ ਮਿੱਤਲ ਦੀ ਅਗਵਾਈ ਹੇਠ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣ ਕੇ ਸਿਰਜਿਆ ਇਤਿਹਾਸ ਬਰੇਟਾ, 25 ਅਕਤੂਬਰ: ਪੰਜਾਬ ਇੰਡੀਆ…
ਅੰਮ੍ਰਿਤਸਰ ‘ਚ ਕੋਰੋਨਾ ‘ਕਲੀਨ ਬੋਲਡ’, ਵੀਕਐਂਡ ‘ਚ ਆਏ 1 ਲੱਖ ਸੈਲਾਨੀ, ਵਿਆਹਾਂ ਦੇ ਸੀਜ਼ਨ ਤੋਂ ਸਾਰੇ ਹੋਟਲਾਂ ‘ਚ Room Full
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੈਲਾਨੀਆਂ ਦਾ ਇਕੱਠ ਹੋਇਆ…
ਮਾਨਸਾ ਚ ਗੁਰੂ ਕਿਰਪਾ ਆਯੁਰਵੈਦਿਕ ਐਂਡ ਨੇਚਰੋਪੈਥੀ ਹਸਪਤਾਲ ਦੇ ਸਾਹਮਣੇ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਨਜਦੀਕ ਹੋਇਆ ਵੱਡਾ ਧਮਾਕਾ
ਮਾਨਸਾ 28 ਅਕਤੂਬਰ ਗੁਰਜੀਤ ਸ਼ੀਂਹ ਮਾਨਸਾ ਵਿਚ ਸਰਸਾ ਮਾਨਸਾ ਰੋਡ ਤੇ ਬਣੇ ਇਕ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਦੇ ਸਾਹਮਣੇ…