ਕੈਲਗਰੀ/ਅਲਬਰਟਾ-ਅਲਬਰਟਾ ਵਿਧਾਨ ਸਭਾ ਚੋਣਾਂ ‘ਚ ਫਿਰ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਬਹੁਮਤ ਹਾਸਲ ਕਰਦਿਆਂ ਸਰਕਾਰ ਬਣਾਉਣ ਦੀ ਤਿਆਰੀ ਕਰ ਲਈ ਹੈ|ਅੱਜ ਆਏ ਅਣ-ਅਧਿਕਾਰਤ ਨਤੀਜਿਆਂ ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਨੌਰਥ ਈਸਟ ਵਿਚ 2 ਪੰਜਾਬੀਆਂ ਨੇ ਆਪਣੇ ਸਾਹਮਣੇ ਵਾਲੇ ਪੰਜਾਬੀ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ|ਜਾਣਕਾਰੀ ਮੁਤਾਬਕ ਕੈਲਗਰੀ ਨੌਰਥ ਈਸਟ ਤੋਂ ਐਨ. ਡੀ. ਪੀ. ਪਾਰਟੀ ਦੇ ਉਮੀਦਵਾਰ ਗੁਰਿੰਦਰ ਬਰਾੜ ਨੇ ਜਿੱਤ ਹਾਸਲ ਕੀਤੀ ਹੈ|ਇਸੇ ਤਰ੍ਹਾਂ ਕੈਲਗਰੀ ਭੁੱਲਰ ਮੈਕਾਲ ਤੋਂ ਤੀਸਰੀ ਵਾਰ ਵਿਧਾਇਕ ਬਣੇ ਇਰਫਾਨ ਸਾਬੀਰ ਨੇ ਜਿੱਤ ਪ੍ਰਾਪਤ ਕੀਤੀ ਹੈ|ਕੈਲਗਰੀ ਹਲਕਾ ਫਲਕਿੰਨਰਿਜ ਤੋਂ ਐਨ. ਡੀ. ਪੀ. ਪਾਰਟੀ ਦੇ ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਚੋਣ ਜਿੱਤੇ ਹਨ|ਕੈਲਗਰੀ ਨੌਰਥ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਨ ਸਾਹਨੀ ਵੀ ਦੂਜੀ ਵਾਰ ਚੋਣ ਜਿੱਤੇ ਹਨ|ਅਲਬਰਟਾ ਯੂ.ਸੀ.ਪੀ. ਪਾਰਟੀ ਦੀ ਲੀਡਰ ਅਤੇ ਪ੍ਰੀਮੀਅਰ ਡੈਨੀਅਲ ਸਮਿੱਥ ਦੁਬਾਰਾ ਤੋਂ ਚੋਣ ਜਿੱਤ ਗਏ ਹਨ ਅਤੇ ਉਨ੍ਹਾਂ ਨੇ ਸਰਕਾਰ ਬਣਾਉਣ ਵਾਸਤੇ ਬਹੁਮਤ ਹਾਸਲ ਕੀਤਾ ਹੈ|ਇਸੇ ਤਰ੍ਹਾਂ ਅਲਬਰਟਾ ਐਨ.ਡੀ.ਪੀ. ਪਾਰਟੀ ਦੀ ਲੀਡਰ ਅਤੇ ਵਿਰੋਧੀ ਧਿਰ ਦੀ ਨੇਤਾ ਰੇਚਲ ਨੋਟਲੀ ਵੀ ਚੋਣ ਜਿੱਤ ਗਏ ਹਨ|ਹੋਰ ਰਾਜਨੀਤਕ ਪਾਰਟੀਆਂ ਅਲਬਰਟਾ ਪਾਰਟੀ, ਅਲਬਰਟਾ ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਆਫ ਅਲਬਰਟਾ ਕੋਈ ਵੀ ਸੀਟ ਨਹੀਂ ਜਿੱਤ ਸਕੀਆਂ |ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅਲਬਰਟਾ ਵਾਸੀਆਂ ਵਲੋਂ ਮਿਲੇ ਬਹੁਮਤ ਵਾਸਤੇ ਧੰਨਵਾਦ ਕੀਤਾ ਹੈ|
Related Posts
ਹੁਣ ਓਲਾ ਡਰਾਈਵਰ ਨਹੀਂ ਪੁੱਛਣਗੇ ਕਿ ਕਿੱਥੇ ਜਾਣਾ ਹੈ, ਪੇਮੈਂਟ ਕੈਸ਼ ਹੈ ਜਾਂ ਆਨਲਾਈਨ, ਕੰਪਨੀ ਨੇ ਚੁੱਕਿਆ ਵੱਡਾ ਕਦਮ
ਨਵੀਂ ਦਿੱਲੀ : ਮੋਬਾਈਲ ਐਪ ਆਧਾਰਤ ਕੈਬ ਸੇਵਾ ਪ੍ਰੋਵਾਈਡਰ ਕੰਪਨੀ ਓਲਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਦੇ ਡਰਾਈਵਰ ਪਾਰਟਨਰ…
ਕੌਮਲ ਤੇ ਪਰਵਿੰਦਰ ਨੇ ਇੰਡੀਅਨ ਰਿਅਲਿਟੀ ਟੀ.ਵੀ. ਸੋਅ ‘ਕਿਸਮੇ ਕਿਤਨਾ ਹੈ ਦਮ’ ਵਿੱਚ ਕੀਤਾ ਸਕੂਲ ਦਾ ਨਾਂ ਰੌਸ਼ਨ
ਕੌਮਲ ਤੇ ਪਰਵਿੰਦਰ ਨੇ ਇੰਡੀਅਨ ਰਿਅਲਿਟੀ ਟੀ.ਵੀ. ਸੋਅ ‘ਕਿਸਮੇ ਕਿਤਨਾ ਹੈ ਦਮ’ ਵਿੱਚ ਕੀਤਾ ਸਕੂਲ ਦਾ ਨਾਂ ਰੌਸ਼ਨ ਬੁਢਲਾਡਾ …
ਦਿੱਲੀ ਦੇ ਬਾਰਡਰ ਖਾਲੀ ਕਰਨ ਲਈ ਰਾਕੇਸ਼ ਟਿਕੈਤ ਨੇ ਰੱਖੀਆਂ ਇਹ 6 ਸ਼ਰਤਾਂ, ਟਵੀਟ ਕਰਕੇ ਦਿੱਤੀ ਇਹ ਜਾਣਕਾਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੇਂ ਹੀ ਵੱਡੇ ਦਿਲ ਦਿਖਾਉਂਦੇ ਹੋਏ ਇਕ ਸਾਲ ਪਹਿਲਾਂ ਲਿਆਂਦੇ ਤਿੰਨ ਕੇਂਦਰੀ ਖੇਤੀ…