ਗੁਰਦਾਸਪੁਰ–ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਅਧੀਨ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2022 ਦੀ ਕੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ, ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫਾਰ ਵੂਮੈਨ ਬਟਾਲਾ ਦੇ ਮਿਲੇ ਭਰਵੇਂ ਸਹਿਯੋਗ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਰਵਾਸੀ ਪਰਵਾਸੀ ਪੰਜਾਬੀ ਸਾਹਿਤਕਾਰ ਧਰਮ ਸਿੰਘ ਗੁਰਾਇਆ ਨਾਲ ਵਿਸ਼ੇਸ਼ ਰੂ-ਬ-ਰੂ ਸਮਾਰੋਹ ਕਰਵਾਇਆ, ਜੋ ਕਿ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਆਵਾਜ਼ ਉਠਾਉਂਦਾ ਹੋਇਆ ਇਤਿਹਾਸਕ ਹੋ ਨਿੱਬੜਿਆ। ਇਸ ਸਮਾਰੋਹ ਵਿਚ ਸਿਵਲ ਜੱਜ ਹਰਜਿੰਦਰ ਸਿੰਘ, ਅਦਾਲਤੀ ਕੰਪਲੈਕਸ ਬਟਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਰਾਜਿੰਦਰ ਸਿੰਘ ਹੁੰਦਲ ਜੇਲ੍ਹ ਸੁਪਰਡੈਂਟ, ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਡਾ. ਮਿਨਾਕਸ਼ੀ ਸ਼ਰਮਾ, ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫਾਰ ਵੂਮੈਨ ਬਟਾਲਾ ਵੱਲੋਂ ਕੀਤੀ ਗਈ। ਸਰਵੋਤਮ ਪੁਸਤਕਾਂ ਦੇ ਖਿਤਾਬ ਜੇਤੂ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਵੱਲੋਂ ਪਰਵਾਸੀ ਪੰਜਾਬੀ ਸਾਹਿਤਕਾਰ ਸ. ਗੁਰਾਇਆ ‘ਤੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਅਜਿਹੇ ਸਾਹਿਤਕਾਰ ਅਸਲ ਵਿੱਚ ਪੰਜਾਬੀ ਮਾਂ- ਬੋਲੀ ਦੀ ਸੇਵਾ ਕਰਦੇ ਹੋਏ ਪੰਜਾਬੀ ਸਮਾਜ ਨੂੰ ਬਿਹਤਰ ਬਣਾਉਣ ਲਈ ਇਤਿਹਾਸਕ ਪੈੜਾਂ ਪਾ ਰਹੇ ਹਨ। ਰੂ-ਬ-ਰੂ ਲੇਖਕ ਧਰਮ ਸਿੰਘ ਗੁਰਾਇਆ ਮੁੱਖ ਮਹਿਮਾਨ ਸਿਵਲ ਜੱਜ ਹਰਜਿੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਰਜਿੰਦਰ ਸਿੰਘ ਹੁੰਦਲ ਵੱਲੋਂ ਹਾਜ਼ਰੀਨਾਂ ਨੂੰ ਪੰਜਾਬੀ ਮਾਂ-ਬੋਲੀ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਹੈ ਕਿ ਆਪਣੀ ਮਾਂ-ਬੋਲੀ ਨੂੰ ਕਦੇ ਨਾ ਭੁਲਾਈਏ ਕਿਉਂਕਿ ਪੰਜਾਬੀ ਭਾਸ਼ਾ ਦੁਨੀਆਂ ਦੀ ਕਿਸੇ ਵੀ ਭਾਸ਼ਾ ਨਾਲੋਂ ਘੱਟ ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਪਰਵਾਸੀ ਸਾਹਿਤਕਾਰ ਧਰਮ ਸਿੰਘ ਗੁਰਾਇਆ, ਮੁੱਖ ਵਕਤਾ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਹਾਜ਼ਰ ਸਾਹਿਤਕਾਰਾਂ ਅਤੇ ਭਾਸ਼ਾ ਮੰਚ ਦੇ ਸਰਪ੍ਰਸਤ/ ਡੈਲੀਗੇਟਾਂ ਦਾ ਲੋਈ, ਪੁਸਤਕਾਂ ਦੇ ਸੈੱਟ ਅਤੇ ਪ੍ਰਸੰਸਾ-ਪੱਤਰ ਦੇ ਕੇ ਸਨਮਾਨ ਕੀਤਾ ਗਿਆ।
ਸਮਾਜ ਸੇਵੀ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ ਵੱਲੋਂ ਪੁਸਤਕਾਂ ਦੇ ਸੈੱਟ ਭੇਟ ਕਰਨ ਦੀ ਪਿਰਤ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਬਟਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਰੂ-ਬ-ਰੂ ਸਮਾਰੋਹ ਵਿੱਚ ਆਏ ਹੋਏ ਮਹਿਮਾਨਾਂ ਦਾ ਡਾ. ਇੰਦਰਾ ਵਿਰਕ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਲੱਕੀ ਸ਼ਰਮਾ ਵੱਲੋਂ ਧੰਨਵਾਦ ਕੀਤਾ ਗਿਆ, ਜਦੋਂਕਿ ਸਟੇਜ ਸੰਚਾਲਨ ਡਾ. ਨਵਨੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਰਾਜਿੰਦਰਪਾਲ ਕੌਰ ਸਟੇਟ ਐਵਾਰਡੀ, ਰਾਜ ਪੁਰਸਕਾਰ ਵਿਜੇਤਾ ਸ਼ਾਇਰ ਗੁਰਮੀਤ ਸਿੰਘ ਬਾਜਵਾ, ਵਿਜੇ ਅਗਨੀਹੋਤਰੀ, ਅਜੀਤ ਕਮਲ, ਸ਼ਾਇਰ ਸੁਲਤਾਨ ਭਾਰਤੀ, ਸ਼ਾਇਰ ਜਾਨੂੰ, ‘ਸੂਹੀ ਸਵੇਰ’ ਦੇ ਮੁੱਖ ਸੰਪਾਦਕ ਗੁਰਚਰਨ ਗਾਂਧੀ, ਹਰਪ੍ਰੀਤ ਕੌਰ ਬਾਬਾ ਬਕਾਲਾ, ਰਜਵੰਤ ਸੈਣੀ, ਸਟੇਟ ਐਵਾਰਡੀ ਡਾ. ਸਤਿੰਦਰ ਕੌਰ ਕਾਹਲੋਂ, ਡਾ. ਸਤਿੰਦਰ ਕੌਰ ਬੁੱਟਰ ਸਟੇਟ ਐਵਾਰਡੀ, ਕੁਲਦੀਪ ਕੌਰ ਹੁੰਦਲ, ਮੁਕਤਾ ਸ਼ਰਮਾ ਆਦਿ ਨਾਮੀ ਹਸਤੀਆਂ ਹਾਜ਼ਰ ਸਨ।