ਨਵੀਂ ਦਿੱਲੀ,– ਉਲੰਪਿਕ ਕਾਂਸੀ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੇ ਜਾਰਡਨ ਦੇ ਓਮਾਨ ‘ਚ ਚੱਲ ਰਹੀ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਵਾਲੇਨਟਿਨਾ ਖਾਲਜੋਵਾ ‘ਤੇ ਜਿੱਤ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾਉਂਦੇ ਹੋਏ 75 ਕਿੱਲੋਗ੍ਰਾਮ ਵਰਗ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਤਗਮਾ ਪੱਕਾ ਕਰ ਲਿਆ | ਲਵਲੀਨਾ ਨੂੰ ਪੰਜ ਮੁੱਕੇਬਾਜ਼ਾਂ ਦੇ ਦਰਮਿਆਨ ਘੱਟ ਤੋਂ ਘੱਟ ਕਾਂਸੀ ਤਗਮਾ ਪੱਕਾ ਕਰਨ ਲਈ ਕੇਵਲ ਇਕ ਜਿੱਤ ਦੀ ਜ਼ਰੂਰਤ ਸੀ ਅਤੇ ਇਸ 25 ਸਾਲਾ ਮੁੱਕੇਬਾਜ਼ ਨੇ ਲੰਘੇ ਦਿਨ ਦੇਰ ਰਾਤ ਖਾਲਜੋਵਾ ‘ਤੇ 3-2 ਦੀ ਜਿੱਤ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾਈ | ਆਸਾਮ ਦੀ ਮੁੱਕੇਬਾਜ਼ ਨੇ ਟੋਕੀਓ ਉਲੰਪਿਕ ‘ਚ 69 ਕਿਲੋਗ੍ਰਾਮ ਵਰਗ ‘ਚ ਕਾਂਸੀ ਤਗਮਾ ਜਿੱਤਿਆ ਸੀ | ਉਹ ਹੁਣ 75 ਕਿਲੋਗ੍ਰਾਮ ਵਰਗ ‘ਚ ਖੇਡ ਰਹੀ ਹੈ, ਕਿਉਂਕਿ 69 ਕਿਲੋ ਵਰਗ ਪੈਰਿਸ ਉਲੰਪਿਕ ‘ਚ ਸ਼ਾਮਿਲ ਨਹੀਂ ਹੈ | ਅੰਕੁਸ਼ਿਤਾ ਬੋਰੋ (66 ਕਿਲੋਗ੍ਰਾਮ) ਨੇ ਵੀ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ | 22 ਸਾਲ ਦੀ ਇਸ ਮੁੱਕੇਬਾਜ਼ ਨੇ ਅੰਤਿਮ-8 ‘ਚ ਜਾਪਾਨ ਦੀ ਸੁਬਾਤਾ ਆਰਸਿਆ ‘ਤੇ 5-0 ਨਾਲ ਜਿੱਤ ਹਾਸਲ ਕੀਤੀ |
Related Posts
ਵਪਾਰੀਆਂ ਨੂੰ ਜੀਐਸਟੀ ਅਧਿਕਾਰੀਆਂ ਅਤੇ ਟ੍ਰੈਫਿਕ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕਰਾਂਗੇ : ਕੇਵਲ ਸਿੰਘ ਢਿੱਲੋਂ
ਬਰਨਾਲਾ, 29ਅਕਤੂਬਰ/ਕਰਨਪ੍ਰੀਤ ਕਰਨ/-ਬਰਨਾਲਾ ਸ਼ùਹਿਰ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਜੀਐਸਟੀ ਦੇ ਨਾਮ ਤੇ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਿਸ ਵਲੋਂ ਪ੍ਰੇਸ਼ਾਨ ਕਰਨਾ…
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਆਪਣੀ ਮੌਜੂਦਗੀ ਵਿੱਚ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਵਾਇਆ
ਪਿੰਡ ਖਿਆਲਾਂ,ਅਤਲਾ ਕਲਾਂ, ਅਲੀਸ਼ੇਰ, ਮੌਜੋ, ਮੱਤੀ,ਕਿਸ਼ਨਗੜ੍ਹ ਫਰਮਾਹੀ ,ਫਫੜੇ, ਬੱਪੀਆਣਾ ਅਤੇ ਕੋਟ ਲੱਲੂ ਦਾ ਦੌਰਾ ਕਿਸਾਨਾਂ ਨੂੰ ਸਮੁੱਚੀ ਮਾਨਵਤਾ ਦੀ ਭਲਾਈ…
ਪੁਨੀਤ ਰਾਜਕੁਮਾਰ ਲਈ ਸ਼ੋਕ ਸੰਦੇਸ਼ ‘ਤੇ ਰਜਨੀਕਾਂਤ ਹੋਏ ਟ੍ਰੋਲ, ਲੋਕ ਬੋਲੇ- ‘ਆਪ ਸੇ ਇਹ ਉਮੀਦ ਨਹੀਂ ਥੀ’
ਨਵੀਂ ਦਿੱਲੀ, ਜੇਐਨਐਨ : ਟਾਲੀਵੁੱਡ ਦੇ ਸੁਪਰਸਟਾਰ ਅਤੇ ਥਲਾਈਵਾ, ਰਜਨੀਕਾਂਤ ਦੱਖਣ ਇੰਡਸਟਰੀ ਦੇ ਸਭ ਤੋਂ ਸਤਿਕਾਰਤ ਅਦਾਕਾਰਾਂ ਵਿੱਚੋਂ ਇਕ ਹਨ। ਉਹ…