ਮੁੰਬਈ,–ਅਦਾਕਾਰਾ ਆਲੀਆ ਭੱਟ ਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ | ਆਲੀਆ ਨੇ ਇੰਸਟਾਗ੍ਰਾਮ ‘ਤੇ ਖਬਰ ਸ਼ੇਅਰ ਕਰਕੇ ਇਹ ਖੁਸ਼ਖਬਰੀ ਦਿੱਤੀ | ਆਲੀਆ ਨੇ ਕਿਹਾ ਕਿ ਸਾਡੀ ਜ਼ਿੰਦਗੀ ‘ਚ ਸਭ ਤੋਂ ਚੰਗੀ ਖਬਰ ਆ ਗਈ ਹੈ | ਸਾਡਾ ਬੇਬੀ ਇਸ ਦੁਨੀਆ ‘ਚ ਆ ਗਿਆ ਹੈ ਤੇ ਉਹ ਕਮਾਲ ਦੀ ਲੜਕੀ ਹੈ | ਇਸ ਖੁਸ਼ੀ ਨੂੰ ਜ਼ਾਹਰ ਕਰਨਾ ਮੁਸ਼ਕਿਲ ਹੈ | ਦੱਖਣੀ ਮੁੰਬਈ ‘ਚ ਸਰ ਐਚ. ਐਨ. ਰਿਲਾਇੰਸ ਹਸਪਤਾਲ ਵਿਖੇ ਜੋੜੇ ਦੇ ਪਹਿਲੇ ਬੱਚੇ ਦਾ ਜਨਮ ਹੋਇਆ | ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵੀ ਇਹ ਖਬਰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ ‘ਤੇ ‘ਆਸ਼ੀਰਵਾਦ’ ਲਿਖਿਆ | ਆਲੀਆ ਦੀ ਮਾਂ ਸੋਨੀ ਰਾਜਦਾਨ ਨੇ ਸ਼ੁੱਭ ਕਾਮਨਾਵਾਂ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ | ਰਣਬੀਰ ਦੀ ਭੈਣ ਰਿਧੀਮਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਅੱਜ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ | ਸਭ ਤੋਂ ਪਿਆਰੀ ਬੇਬੀ ਗਰਲ ਦੇ ਸਭ ਤੋਂ ਖੁਸ਼ਕਿਸਮਤ ਮਾਤਾ-ਪਿਤਾ, ਭੂਆ ਉਸ ਨੂੰ ਪਹਿਲਾਂ ਤੋਂ ਹੀ ਪਿਆਰ ਕਰਦੀ ਹੈ | ਖਬਰ ਤੋਂ ਬਾਅਦ ਅਕਸ਼ੇ ਕੁਮਾਰ, ਸੋਨਮ ਕਪੂਰ, ਜੋਯਾ ਅਖਤਰ, ਮਾਧੁਰੀ ਦੀਕਸ਼ਿਤ ਸਮੇਤ ਹੋਰ ਫਿਲਮੀ ਹਸਤੀਆਂ ਤੇ ਪ੍ਰਸੰਸਕਾਂ ਵਲੋਂ ਵਧਾਈ ਸੰਦੇਸ਼ਾਂ ਦਾ ਹੜ੍ਹ ਆ ਗਿਆ |
Related Posts
Rakhi Sawant Birthday: ਰਾਖੀ ਸਾਵੰਤ ਕਦੇ ਰਾਹੁਲ ਗਾਂਧੀ ਨਾਲ ਕਰਨਾ ਚਾਹੁੰਦੀ ਸੀ ਵਿਆਹ, ਪਰ ਫਿਰ….
ਨਵੀਂ ਦਿੱਲੀ : ਅੱਜ ਰਾਖੀ ਸਾਵੰਤ ਦਾ ਜਨਮਦਿਨ ਹੈ। ਰਾਖੀ ਸਾਵੰਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਮੀਡੀਆ ਵਿਚ ਸੁਰਖੀਆਂ ‘ਚ…
ਕਾਰਤਿਕ ਆਰੀਅਨ ਲਈ ਸਾਲ 2022 ਸਾਬਤ ਹੋ ਸਕਦਾ ਹੈ ਟਰਨਿੰਗ ਪੁਆਇੰਟ, ਰਿਲੀਜ਼ ਹੋਣਗੀਆਂ ਕਈ ਫਿਲਮਾਂ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ਦੀ ਸ਼ੂਟਿੰਗ…
ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਵਿਰੁੱਧ ਰਾਜਸਥਾਨ ‘ਚ ਵਕੀਲ ਨੇ ਦਰਜ ਕਰਵਾਈ ਸ਼ਿਕਾਇਤ
ਨਵੀਂ ਦਿੱਲੀ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਇੱਕ ਸ਼ਾਹੀ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ…