September 19, 2024

PUNJAB

INDIA NEWS

ਕੈਨੇਡਾ ’ਚ ਖਾਲਿਸਤਾਨ ਰੈਫਰੰਡਮ-ਭਾਰਤ ਦੇ ਇਤਰਾਜ਼ ਦੀ ਪਰਵਾਹ ਨਾ ਕਰ ਰਿਕਾਰਡ ਗਿਣਤੀ ਵਿਚ ਪਈਆਂ ਵੋਟਾਂ

ਟੋਰਾਂਟੋ,–ਭਾਰਤ ਦੀ ਮੋਦੀ ਸਰਕਾਰ ਨੇ ਕੈਨੇਡਾ ਵਿਚ ਖਾਲਿਸਤਾਨ ਰੈਫਰੰਡਮ ’ਤੇ ਇਤਰਾਜ਼ ਕੀਤਾ ਸੀ ਪਰ 75000 ਕੈਨੇਡੀਅਨ ਸਿੱਖਾਂ ਨੇ ਮਿਸੀਸਾਗਾ ਵਿਚ ਖਾਲਿਸਤਾਨ ਰੈਫਰੰਡਮ ਫੇਜ਼ 2 ਤਹਿਤ ਵੋਟਾਂ ਪਾਈਆਂ ਹਨ। ਰੈਫਰੰਡਮ ਰਾਹੀਂ ਪੰਜਾਬ ਨੂੰ ਵੱਖਰੇ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਰੈਫਰੰਡਮ ਕਮਿਸ਼ਨ ਵੱਲੋਂ ਗ੍ਰੇਟਰ ਟੋਰਾਂਟੋ ਇਲਾਕੇ ਵਿਚ ਇਹ ਵੋਟਾਂ ਪੁਆਈਆਂ ਗਈਆਂ। ਭਾਵੇਂ ਵੋਟਾਂ ਪੈਣ ਦਾ ਕੰਮ ਸਵੇਰੇ 9.00 ਵਜੇ ਸ਼ੁਰੂ ਹੋਦਾ ਸੀ ਪਰ ਲੋਕਾਂ ਨੇ ਸਵੇਰੇ 6 ਵਜੇ ਤੋਂ ਪਾਲ ਕੋਫੀ ਅਰੇਨਾ ਮਿਸੀਸਾਗਾ ਦੇ ਬਾਹਰ ਲਾਈਨਾਂ ਲਗਾ ਲਈਆਂ। ਇਸ ਰੈਫਰੰਡਮ ਦਾ ਹਿੰਦੂ ਗਰੁੱਪਾਂ ਨੇ ਵਿਰੋਧ ਕੀਤਾ ਤੇ ਇਸ ਖਿਲਾਫ ਨਾਅਰੇ ਲਗਾਏ। ਗੁਰਪਤਵੰਤ ਸਿੰਘ ਪੰਨੂ ਨੇ ਰੈਫਰੰਡਮ ਵਿਚ ਵੱਡੀ ਗਿਣਤੀ ਵਿਚ ਵੋਟਾਂ ਪੈਣ ਨੂੰ ਲੋਕਤੰਤਰ ਦੀ ਜਿੱਤ ਤੇ ਮੋਦੀ ਦੀ ਹਾਰ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਸਿੱਖਾਂ ਦੇ ਨਾਲ ਖੜ੍ਹੀ ਹੋਈ ਹੈ।ਨਿਊਯਾਰਕ ਆਧਾਰਿਤ ਵਕੀਲ ਨੇ ਦੱਸਿਆ ਕਿ 18 ਸਤੰਬਰ ਨੂੰ 1 ਲੱਖ 10 ਹਜ਼ਾਰ ਲੋਕਾਂ ਨੇ ਵੋਟਾਂ ਪਾਈਆਂ ਸਨ ਤੇ ਹੁਣ 75000 ਕੈਨੇਡੀਅਨ ਸਿੱਖਾਂ ਨੇ ਵੋਟਾਂ ਪਾਈਆਂ ਹਨ ਜਿਸ ਤੋਂ ਸਾਬਤ ਹੋ ਗਿਆ ਹੇ ਕਿ ਸਿੱਖ ਚਾਹੁੰਦੇ ਹਨ ਕਿ ਖਾਲਿਸਤਾਨ ਵੱਖਰਾ ਮੁਲਕ ਬਣੇ।ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਵੋਟਾਂ ਪਾਉਣ ਤੋਂ ਵਾਂਝੇ ਰਹਿ ਗਏ ਕਿਉ਼ਕਿ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।