ਸੰਦੀਪ ਸੰਧੂ ਸਮੇਤ 3 ਜਣੇ ਮਹਾਰਾਣੀ ਐਲਿਜ਼ਾਬੈਥ ਦੇ ਪਲੈਟੀਨਮ ਜੁਬਲੀ ਮੈਡਲ ਨਾਲ ਸਨਮਾਨਿਤ

ਸਸਕੈਚਵਨ–ਸਸਕੈਚਵਨ ਦੇ ਗਵਰਨਰ ਰਸਲ ਮਰਿੈਸਟੀ ਦੀ ਤਰਫੋ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਗੁਰੂ ਨਾਨਕ ਮੁਫਤ ਕਿਚਨ ਚਲਾ ਰਹੇ ਸੇਵਾਦਾਰਾਂ ਨੂੰ ਸਮਾਜ ਵਾਸਤੇ ਪਾ ਰਹੇ ਯੋਗਦਾਨ ਕਰਕੇ ਮਹਾਰਾਣੀ ਐਲਿਜ਼ਾਬੈਥ 99 ਪਲੈਟੀਨਮ ਜੁਬਲੀ ਮੈਡਲ ਨਾਲ ਸੰਦੀਪ ਸਿੰਘ ਸੰਧੂ,ਅਮਰਜੋਤ ਸਹੋਤਾ ਅਤੇ ਹੇਮ ਜੁਟਲਾ ਨੂੰ ਸਨਮਾਨਿਤ ਕੀਤਾ| ਇਹ ਮੈਡਲ ਮਹਾਰਾਣੀ ਐਲਿਜ਼ਾਬੈਥ 99 ਦੇ ਸਿੰਘਾਸਣ ਤੇ ਚੜ੍ਹਨ ਦੀ 70ਵੀਂ ਵਰ੍ਹੇਗੰਢ ਦੇ ਮੌਕੇ ਤੇ ਬਣਾਇਆ ਗਿਆ|ਮਹਾਰਾਣੀ ਐਲਿਜ਼ਾਬੈਥ 99 ਦਾ ਪਲੈਟੀਨਮ ਜੁਬਲੀ ਮੈਡਲ ਪ੍ਰਾਂਤ ਲਈ ਮਹਾਰਾਣੀ ਦੀ ਸੇਵਾ ਦਾ ਸਨਮਾਨ ਕਰਨ ਦਾ ਇੱਕ ਠੋਸ ਤਰੀਕਾ ਹੋਵੇਗਾ|ਜਦਕਿ ਨਿਵਾਸੀਆਂ ਦੁਆਰਾ ਕੀਤੇ ਗਏ ਮਹੱਤਵਪੂਰਨ ਯੋਗਦਾਨਾਂ ਅਤੇ ਪ੍ਰਾਪਤੀਆਂ ਦਾ ਸਨਮਾਨ ਵੀ ਕਰੇਗਾ। ਸਸਕੈਚਵਨ ਨੇ ਕਈ ਹੋਰ ਸੂਬਿਆਂ ਦੇ ਨਾਲ, 2022 ਦੇ ਜਸ਼ਨਾਂ ਲਈ ਪਲੈਟੀਨਮ ਜੁਬਲੀ ਮੈਡਲ ਪ੍ਰੋਗ੍ਰਾਮ ਦੀ ਸਥਾਪਨਾ ਕੀਤੀ ਹੈ। ਇਸ ਸਮੇਂ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਗੁਰੂ ਨਾਨਕ ਮੁਫਤ ਕਿਚਨ ਕੈਲਗਰੀ ਵਿਖੇ ਵੀ ਲੋੜਵੰਦਾਂ ਲਈ ਸੁਰੂ ਕਰ ਦਿੱਤੀ ਗਈ | ਸਾਨੂੰ ਜੋ ਸਰਕਾਰ ਵੱਲੋ ਮਾਣ ਸਤਿਕਾਰ ਦਿੱਤਾ ਗਿਆ|ਇਹ ਸਭ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਹੀ ਵਡਿਆਈ|ਇਸ ਸਮੇਂ ਕਮਿਉਨਟੀ ਦੀਆਂ ਬਹੁਤ ਸਾਰੀਆ ਸਖਸ਼ੀਅਤਾਂ ਵੀ ਹਾਜ਼ਰ ਸਨ|