ਕੈਲਗਰੀ–ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ| ਸਵੇਰ ਤੋ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਆਉਣ ਲੱਗ ਪਈਆ ਸਨ| ਮੌਸਮ ਕੁੱਝ ਠੰਡਾ ਹੋਣ ਕਰਕੇ ਸੰਗਤਾਂ ਵਾਸਤੇ ਵਿਸ਼ੇਸ਼ ਤੌਰਤੇ ਚਾਹ ਦਾ ਵੀ ਲੰਗਰ ਚੱਲ ਰਿਹਾ ਸੀ| ਸਾਰਾ ਦਿਨ ਸਜਾਏ ਦੀਵਾਨ ਵਿੱਚ ਭਾਈ ਜਗਦੀਪ ਸਿੰਘ,ਭਾਈ ਸ਼ਰਨਜੀਤ ਸਿੰਘ,ਗਿਆਨੀ ਭਾਈ ਗੁਰਦੀਪ ਸਿੰਘ,ਭਾਈ ਗੁਰਿੰਦਰ ਸਿੰਘ ਬੈਂਸ,ਭਾਈ ਮਹਿੰਗਾ ਸਿੰਘ,ਭਾਈ ਹਰਭਜਨ ਸਿੰਘ,ਭਾਈ ਸਤਨਾਮ ਸਿੰਘ ਅਤੇ ਯੂਥ ਦੇ ਨੌਜਵਾਨਾਂ ਵੱਲੋ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ| ਇਸ ਸਮੇਂ ਭਾਈ ਬਲਜਿੰਦਰ ਸਿੰਘ ਗਿੱਲ ਪ੍ਰਧਾਨ ਅਤੇ ਭਾਈ ਗੁਰਜੀਤ ਸਿੰਘ ਸਿੱਧੂ ਚੇਅਰਮੈਨ ਹੁਰਾਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲੋੜ þ ਦੀਵਾਲੀ ਤੇ ਦੀਵੇ ਜਗਾਉਣ ਸਮੇਂ ਆਪਣੇ ਮਨ ਅੰਦਰ ਦਾ ਦੀਵਾ ਵੀ ਜਗਾਉਣ ਦੀ ਤਾਂ ਜੋ ਗੁਰੂ ਸਾਹਿਬ ਵੱਲੋ ਦੱਸੇ ਹੋਏ ਪੂਰਨਿਆ ਤੇ ਚੱਲ ਸਕੀਏ| ਅਲਬਰਟਾ ਦੀ ਪ੍ਰੀਮੀਅਰ (ਮੁੱਖ ਮੰਤਰੀ) ਡੈਲੀਅਲ ਸਮਿਥ ਵੱਲੋ ਵੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਸਿੱਖ ਜਗਤ ਨੂੰ ਵਧਾਈ ਦਿੱਤੀ ਗਈ| ਸਾਰਾ ਦਿਨ ਚੱਲੇ ਦੀਵਾਨਾਂ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਗੁਰਮੇਜ ਸਿੰਘ ਚੀਮਾ ਅਤੇ ਭਾਈ ਪ੍ਰਦੀਪ ਸਿੰਘ ਬੈਨੀਪਾਲ ਹੁਰਾਂ ਨਿਭਾਈ|
Related Posts
ਅਪਮਨੀ ਲਿਮਟਿਡ ਕੰਪਨੀ ਬਰਾਚ ਪੱਕਾ ਕਾਲਜ ਰੋਡ ਬਰਨਾਲਾ ਚ 10 ਲੱਖ ਰੁਪਏ ਦਾ ਫਰਾਡ ਕਰਨ ਤੇ ਥਾਣਾ ਸਿਟੀ-2 ਬਰਨਾਲਾ ਵਿਖੇ ਪਰਚਾ ਦਰਜ
ਬਰਨਾਲਾ,22 ,ਅਕਤੂਬਰ/-ਕਰਨਪ੍ਰੀਤ ਕਰਨ ਬਰਨਾਲਾ ਵਿਖੇ ਅਪਮਨੀ ਲਿਮਟਿਡ ਕੰਪਨੀ ਬਰਾਚ ਪੱਕਾ ਕਾਲਜ ਰੋਡ ਬਰਨਾਲਾ ਚ 10 ਲੱਖ ਰੁਪਏ ਦਾ ਫਰਾਡ ਕਰਨ…
ਕੋਰੋਨਾ ਦੀ 5ਵੀਂ ਲਹਿਰ ਦਾ ਖਤਰਾ! ਫਰਾਂਸ ਦੇ ਸਿਹਤ ਮੰਤਰੀ ਵੱਲੋਂ ਚੇਤਾਵਨੀ, ਪਿਛਲੀਆਂ ਲਹਿਰਾਂ ਨਾਲੋਂ ਜ਼ਿਆਦਾ ਖਤਰਨਾਕ
ਪੈਰਿਸ: ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਫਰਾਂਸ ਕੋਰੋਨਾ ਮਹਾਮਾਰੀ ਦੀ ਪੰਜਵੀਂ…
ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ …