ਕੈਲਗਰੀ–ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਨਾਟਕ ਸਮਾਗਮ ਵਿੱਚ ਡਾ.ਸਾਹਿਬ ਸਿੰਘ ਦੇ ਸੋਲੋੋ ਨਾਟਕ ਤੋਂ ਇਲਾਵਾ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਬੱਚਿਆਂ ਦੀ ਯੂਨੀਅਰ ਟੀਮ ਵੱਲੋਂ ਇੱਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਕੋਰੀਉਗਰਾਫੀ ‘ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ,ਜੀਹਨੂੰ ਭੋਰਾ ਨਹੀਉਂ ਡਰ ਸਰਕਾਰ ਦਾ ਤੇ ਨਿੱਤ ਪੁੱਠੇ ਪੰਗੇ ਲੈਂਦਾ ਏ…,ਸਾਨੂੰ ਦੱਸਿਓ ਜ਼ਰਾ ਕੁ ਗੌਣ ਵਾਲ਼ਿਓ,ਓ ਜੱਟ ਕਿਹੜੇ ਪਿੰਡ ਰਹਿੰਦਾ ਏ…’ ਪੇਸ਼ ਕੀਤੀ ਗਈ। ਕੋਰੀਓਗਰਾਫੀ ਰਾਹੀਂ ਬੱਚਿਆਂ ਵੱਲੋਂ ਗਾਇਕਾਂ ਨੂੰ ਵੰਗਾਰ ਪਾਈ ਗਈ ਕਿ ਆਮ ਜੱਟ ਤਾਂ ਕਰਜੇ ਦਾ ਮਾਰਾ ਖੁਦਕੁਸ਼ੀਆਂ ਕਰ ਰਿਹੈ ਤੇ ਤੁਸੀਂ ਕਿਹੜੇ ਜੱਟ ਦੀ ਗੱਲ ਕਰਦੇ ਹੋ…। ਅਖੀਰ ਵਿੱਚ ਖੁਸਕਸ਼ੀਆਂ ਕਰ ਰਹੇ ਕਿਸਾਨ ਨੂੰ ਸੁਨੇਹਾ ਦਿੱਤਾ ਗਿਆ|‘ਮਰਦ ਦਲੇਰ ਕਮਲ਼ਿਆ ਕਦੇ ਖੁਦਕੁਸ਼ੀਆਂ ਨਹੀਂ ਕਰਦੇ।’‘ਸਿਰ ਤਾਂ ਸਿਰ ਏ,ਇਹ ਪੱਗ ਥੱਲੇ ਵੀ ਹੋ ਸਕਦਾ,ਏ ਚੁੰਨੀ ਥੱਲੇ ਵੀ,ਏ ਟੋਪੀ ਥੱਲੇ ਵੀ ਹੋ ਸਕਦਾ ਤੇ ਇਹ ਨੰਗਾ ਵੀ ਹੋ ਸਕਦਾ,ਸਿਰ ਸਿਰਫ ਤੇਰਾ ਹੋਣਾ ਚਾਹੀਦਾ,ਬਾਤ ਸਿਰਫ ਏਨੀ ਹੈ, ਜਦੋਂ ਲਿਖਣ ਲੱਗੇਂ,ਤੂੰ ਸਿਰਾਂ ਉਤੇ ਕੀ ਹੈ,ਏ ਨਾ ਦੇਖੀਂ,ਤੂੰ ਜਾਗਦੇ ਸਿਰਾਂ ਦੀ ਬਾਤ ਪਾਈਂ…’ ਇਹ ਬੋਲ ਸਨ, ਸੋਲੋ ਨਾਟਕ ‘ਧੰਨੁ ਲੇਖਾਰੀ ਨਾਨਕਾ’ ਦੇ ਉੱਘੇ ਲੇਖਕ,ਨਿਰਦੇਸ਼ਕ,ਰੰਗ ਕਰਮੀ ਤੇ ਫਿਲਮੀ ਅਦਾਕਾਰ ਡਾ. ਸਾਹਿਬ ਸਿੰਘ ਹੁਰਾਂ ਦੇ ਜਿਨਾਂ ਇਕੱਲੇ ਬੇਹੱਦ ਖੂਬਸੂਰਤ ਤੇ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ| ਜਿਸ ਵਿੱਚ ਇਤਿਹਾਸ ਦੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸ਼ਕਾਂ ਨੇ ਪੂਰੀ ਤਵੱਜੋ ਨਾਲ਼ ਦੇਖਿਆ। ਨਾਟਕ ਲੇਖਕਾਂ ਤੇ ਦਰਸ਼ਕਾਂ ਨੂੰ ਵੰਗਾਰ ਪਾਉਂਦਾ ਸੀ ਕਿ ਸਮੇਂ ਤੇ ਬੋਲਿਆ ਸੱਚ ਹੀ ਸੱਚ ਹੁੰਦਾ ਹੈ,ਆਓ! ਆਪਾਂ ਵੀ ਬੋਲੀਏ ਜੇ ਹੋਰ ਕਿਸੇ ਲਈ ਨਹੀਂ ਤਾਂ ਆਪਣੇ ਹੱਕਾਂ ਦੀ ਬਾਤ ਜਰੂਰ ਪਾਈਏ।ਇਸ ਮੌਕੇ ਤਰਕਸ਼ੀਲ ਸੁਸਾਇਟੀ ਦੀ ਕੈਲਗਰੀ ਬਰਾਂਚ ਦੇ ਜਨਰਲ ਸਕੱਤਰ ਬੀਰਬਲ ਭਦੌੜ ਵੱਲੋਂ ਜਾਦੂ ਦੇ ਕੱੁਝ ਟਰਿੱਕ ਪੇਸ਼ ਕੀਤੇ ਗਏ।ਇਸ ਸਮੇਂ ਡਾ.ਸਾਹਿਬ ਸਿੰਘ ਅਤੇ ਡਾ ਸੁਰਿੰਦਰ ਧੰਜਲ ਨੂੰ ਕੈਲਗਰੀ ਦੀਆਂ ਅਹਿਮ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਲੋਕ-ਪੱਖੀ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਸਮਾਗਮ ਸਮੇਂ ਹਰਚਰਨ ਸਿੰਘ ਪਰਹਾਰ ਵੱਲੋ ਆਏ ਸਾਰਿਆ ਦਾ ਧੰਨਵਾਦ ਕੀਤਾ ਗਿਆ| ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਭਜਨ ਸਿੰਘ ਤੇ ਕਮਲਪ੍ਰੀਤ ਪੰਧੇਰ ਨੇ ਨਿਭਾਈਆਂ।
Related Posts
ਰਾਹੁਲ ਗਾਂਧੀ ਨੇ ਕਿਹਾ- ਹਿੰਦੂ ਅਤੇ ਹਿੰਦੂਤਵ ਵੱਖਰੇ ਹਨ, BJP-RSS ਦੀ ਵਿਚਾਰਧਾਰਾ
Rahul Gandhi on Hindutva: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ‘ਤੇ…
ਪਤੀ ਰਿਤੇਸ਼ ਨੇ ਰਾਖੀ ਸਾਵੰਤ ਨੂੰ ਕੀਤਾ KISS
ਨਵੀਂ ਦਿੱਲੀ : ਸ਼ੁੱਕਰਵਾਰ ਬਿੱਗ ਬੌਸ 15 ਲਈ ਵੱਡਾ ਦਿਨ ਸਾਬਤ ਹੋਇਆ। ਸ਼ੋਅ ਵਿੱਚ ਅੰਤ ਵਿੱਚ ਤਿੰਨ ਵਾਈਲਡ ਕਾਰਡ ਪ੍ਰਤੀਯੋਗੀਆਂ –…
ਆਪ’ ਨੇ ਹਮੇਸ਼ਾ ਗੁਮਰਾਹਕੁਨ ਪ੍ਰਚਾਰ ਕੀਤਾ : ਕਾਲਾ ਢਿੱਲੋਂ
ਪੰਜਾਬ ਅੱਜ ਬਹੁਤ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹੈ ਬਰਨਾਲਾ, 14 ਨਵੰਬਰ (ਕਰਨਪ੍ਰੀਤ ਕਰਨ) : ਇਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ…