ਕੈਲਗਰੀ–ਰੋਆਇਲ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਪ੍ਰਧਾਨ ਮੰਨੂ ਭਗਤ ਅਤੇ ਸੀ ਈ ਓ ਗੁਰਮੀਤ ਕੌਰ ਸਰਪਾਲ ਦੀ ਅਗਵਾਈ ਵਿੱਚ ਦਿਵਾਲੀ ਦਾ ਤਿਉਹਾਰ ਸੇਂਟ ਕਾਲਜ ਦੇ ਵਿਦਿਆਰਥੀਆਂ ਨਾਲ ਜੋ ਕਿ ਆਪਣੀਆਂ ਜੜ੍ਹਾਂ ਅਤੇ ਵਿਰਸੇ ਦੂਰ ਦੁਰਾਡੇ ਬੈਠੇ ਹਨ ਨਾਲ ਮਿਲ ਕੇ ਮਨਾਇਆ ਗਿਆ।ਗੁਰਮੀਤ ਕੌਰ ਸਰਪਾਲ ਦੀ ਦੂਰ ਅੰਦੇਸ਼ੀ ਸੀ ਕਿ ਬੱਚਿਆਂ ਨੂੰ ਮਾਪਿਆਂ ਤੋਂ ਦੂਰੀ ਦਾ ਅਹਿਸਾਸ ਨਾ ਹੋਵੇ।ਪ੍ਰੋਗ੍ਰਾਮ ਦੀ ਸੁਰੂਆਤ ਸਮੇਂ ਗੁਰਮੀਤ ਕੌਰ ਨੇ ਸੰਖੇਪ ਵਿੱਚ ਦਿਵਾਲੀ ਦੇ ਇਤਿਹਾਸ ਤੇ ਚਾਨਣਾ ਪਾਇਆ।ਦਿਵਾਲੀ ਵਾਲੇ ਦਿਨ ਸਿੱਖ ਕੌਮ ਵੱਲੋਂ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਕਿਉਂਕਿ ਸਿੱਖ ਮੁਗਲ ਹਕੂਮਤ ਦੇ ਜ਼ੁਲਮਾਂ ਵਿਰੁੱਧ ਲੜਦੇ ਸਨ ਅਤੇ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤੇ ਬਹੁਤਾਤ ਵਿੱਚ ਸਿੱਖ ਜੰਗਲਾਂ ਵਿੱਚ ਰਹਿੰਦੇ ਸਨ। ਉਨਾਂ ਕਿਹਾ ਕਿ ਇਹ ਦਿਨ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਵੀ ਸਬੰਧਤ ਹੈ।ਪ੍ਰੋਗ੍ਰਾਮ ਸਮੇਂ ਇੱਕ ਟੇਬਲ ਤੇ ਦੀਵੇ ਅਤੇ ਜਾਗੋ ਚਾਨਣ ਦੇ ਪ੍ਰਤੀਕ ਵਜੋਂ ਰੱਖੇ ਗਏ ਸਨ ਅਤੇ ਬੰਦੀਛੋੜ ਦਿਵਸ ਦੀ ਯਾਦ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਰਾਇ ਸਾਹਿਬ ਜੀ ਦੀ ਤਸਵੀਰ ਜਿਸ ਵਿਚ ਉਹ 52 ਕਲੀਆਂ ਵਾਲਾ ਚੋਲਾ ਪਾਕੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ। ਇਸ ਤਰ੍ਹਾਂ ਇਕ ਟੇਬਲ ਤੋਂ ਹੀ ਸਿੱਖ ਇਤਿਹਾਸ ਅਤੇ ਚਾਨਣ ਦਾ ਸੁਨੇਹਾ ਦਿੱਤਾ ਗਿਆ।ਦਿਵਾਲੀ ਸਰਬ ਸਾਂਝਾ ਤਿਉਹਾਰ ਹੈ।ਸਭ ਤੋਂ ਪਹਿਲਾਂ ਹਿੰਦੂ ਮਤ ਅਨੁਸਾਰ ਆਰਤੀ ਕਰਕੇ ਲੱਛਮੀ ਦੀ ਪੂਜਾ ਕੀਤੀ ਗਈ।ਇਸ ਸਮੇਂ ਰੋਆਇਲ ਵੋਮੈਨ ਕਲਚਰਲ ਐਸੋਸੀਏਸ਼ਨ ਦੀਆਂ ਬੀਬੀਆਂ ਨੇ ਗਿੱਧੇ ਦੀਆਂ ਧਮਾਲਾਂ ਪਾਈਆਂ ਜਿਸ ਨਾਲ ਸਾਰਾ ਹਾਲ ਤਾੜੀਆਂ ਦੀ ਗੂੰਜ ਨਾਲ ਨੱਚ ਉਠਿਆ।ਇਹ ਪ੍ਰੋਗ੍ਰਾਮ ਆਪਣੀ ਵੱਖਰੀ ਹੀ ਛਾਪ ਛੱਡਦਾ ਸਮਾਪਤ ਹੋਇਆ|
Related Posts
ਪਾਕਿਸਤਾਨ ’ਚ ਸ੍ਰੀਲੰਕਾਈ ਨਾਗਰਿਕ ਦੀ ਲਿੰਚਿੰਗ ’ਚ 118 ਗ੍ਰਿਫ਼ਤਾਰ
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸ੍ਰੀਲੰਕਾਈ ਨਾਗਰਿਕ ਦੀ ਲਿੰਚਿੰਗ ਤੇ ਲਾਸ਼ ਨੂੰ ਸਾੜਨ ਦੇ ਮਾਮਲੇ ’ਚ 800 ਤੋਂ ਜ਼ਿਆਦਾ…
ਕੋਲਕਾਤਾ ਦੇ ਮਿਤ੍ਰਾਭ ਗੁਹਾ ਬਣੇ ਭਾਰਤ ਦੇ 72ਵੇਂ ਗਰੈਂਡ ਮਾਸਟਰ
ਚੇਨਈ : ਕੋਲਕਾਤਾ ਦੇ ਮਿਤ੍ਰਾਭ ਗੁਹਾ ਸਰਬੀਆ ਵਿਚ ਸ਼ਤਰੰਜ ਟੂਰਨਾਮੈਂਟ ਦੌਰਾਨ ਤੀਜਾ ਤੇ ਆਖ਼ਰੀ ਗਰੈਂਡ ਮਾਸਟਰ ਨਾਰਮ ਹਾਸਲ ਕਰ ਕੇ…
698 ਪੁਲਿਸ ਟੀਮਾਂ ਨੇ ਰਾਜ ਵਿੱਚ 16118 ਗੁਰਦੁਆਰਿਆਂ, 4263 ਮੰਦਰਾਂ, 1930 ਚਰਚਾਂ ਅਤੇ 777 ਮਸਜਿਦਾਂ ਦੀ ਚੈਕਿੰਗ ਕੀਤੀ
ਚੰਡੀਗੜ,-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਰਤੀ ਅਨਸਰਾਂ ‘ਤੇ ਸਖ਼ਤੀ ਨਾਲ ਨਜ਼ਰ ਰੱਖਣ ਲਈ ਸਾਰੇ ਧਾਰਮਿਕ ਸਥਾਨਾਂ ‘ਤੇ ਪੁਖ਼ਤਾ…