ਕੈਲਗਰੀ-ਅਲਬਰਟਾ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿਥ ਨੇ ਪੁਰਾਣੀ ਕੈਬਨਿਟ ਨੂੰ ਭੰਗ ਕਰਦਿਆ ਨਵੀਂ ਕੈਬਨਿਟ ਵਿੱਚ 24 ਕੈਬਨਿਟ ਮੰਤਰੀ,17 ਸੰਸਦੀ ਸਕੱਤਰ ਸਮੇਤ ਕਾਕਸ ਲੀਡਰਸ਼ਿਪ ਦੇ ਅਹੁਦਿਆਂ ਅਤੇ ਖਜਾਨਾ ਬੋਰਡ ਦੇ ਮੈਂਬਰਾਂ ਦਾ ਐਲਾਨ ਕੀਤਾ| ਐਲਾਨ ਕੀਤੀ ਕੈਬਨਿਟ ਵਿੱਚ ਪੰਜਾਬੀ ਮੂਲ ਦੀ ਰਾਜਨ ਸਾਹਨੀ ਨੂੰ ਵਪਾਰ,ਇੰਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਮੰਤਰੀ,ਪੰਜਾਬੀ ਮੂਲ ਦੇ ਦਵਿੰਦਰ ਤੂਰ ਨੂੰ ਬਹੁ-ਸੱਭਿਆਚਾਰ ਸੰਸਦੀ ਸਕੱਤਰ ਅਤੇ ਪਾਕਿਸਤਾਨੀ ਮੂਲ ਦੇ ਮੁਹੰਮਦ ਯਾਸੀਨ ਨੂੰ ਕਮਿੳੂਨਿਟੀ ਆੳੂਟਰੀਚ ਸੰਸਦ ਸਕੱਤਰ ਬਣਾਇਆ ਗਿਆ| ਪ੍ਰੀਮੀਅਰ ਨੇ ਦੱਸਿਆ þ ਕਿ ਡਿਪਟੀ ਪ੍ਰੀਮੀਅਰ ਅਤੇ ਹੁਨਰਮੰਦ ਵਪਾਰ ਅਤੇ ਪੇਸ਼ਾ ਮੰਤਰੀ ਕੇਸੀ ਮਾਡੂ, ਡਿਪਟੀ ਪ੍ਰੀਮੀਅਰ ਅਤੇ ਬੁਨਿਆਦੀ ਢਾਂਚਾ ਮੰਤਰੀ ਨਾਥਨ ਨਿੳੂਡੋਰਫ ਅਤੇ ਖਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਵਿੱਤ ਮੰਤਰੀ ਟ੍ਰੈਵਿਸ ਟੋਵਜ਼ ਹੋਣਗੇ| ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਮੈਂ ਵਿਧਾਇਕਾ ਦੇ ਇਸ ਮਜ਼ਬੂਤ, ਦ੍ਰਿੜ, ਸੰਯੁਕਤ ਸਮੂਹ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ| ਅਲਬਰਟਾ ਦਾ ਭਵਿੱਖ ਉੱਜਵਲ ਪਰ ਇਥੇ ਬਹੁਤ ਸਾਰਾ ਕੰਮ ਕਰਨਾ ਬਾਕੀ | ਸਾਡੀ ਟੀਮ ਤੁਹਾਡਾ ਭਰੋਸਾ ਹਾਸਲ ਕਰਨ,ਦਲੇਰ ਤਬਦੀਲੀਆਂ ਕਰਨ ਅਤੇ ਦੁਨੀਆਂ ਵਿੱਚ ਸਭ ਤੋ ਨਵੀਨਤਾਕਾਰੀ,ਉੱਦਮੀ ਅਤੇ ਸੁਵਾਗਤ ਕਰਨ ਵਾਲੇ ਸੂਬੇ ਦਾ ਨਿਰਮਾਣ ਕਰਨ ਲਈ ਹਰ ਰੋਜ਼ ਕੰਮ ਕਰੇਗੀ| ਮੈਂ ਸਾਡੀ ਪੂਰੀ ਟੀਮ ਦਾ ਅਲਬਰਟਨ ਪ੍ਰਤੀ ਅਣਥੱਕ ਸਮਰਪਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ| ਡੈਨੀਅਲ ਸਮਿਥ ਨੇ ਪ੍ਰੀਮੀਅਰ ਬਣਨ ਤੋ ਬਾਅਦ ਆਪਣੀ ਨਵੀਂ ਕੈਬਨਿਟ ਬਣਾਈ| ਨਵੀਂ ਬਣੀ ਅਲਬਰਟਾ ਸਰਕਾਰ ਦੀ ਕੈਬਨਿਟ ਸੋਮਵਾਰ 24 ਅਕਤੂਬਰ ਨੂੰ 11 ਵਜੇ ਸਹੁੰ üੱਕੇਗੀ,ਉਪਰੰਤ ਆਪਣੇ ਵਿਭਾਗਾਂ ਦਾ ਚਾਰਜ ਵੀ ਸੰਭਾਲੇਗੀ|
Related Posts
ਪੁਲਿਸ ਦੀ ਭਰਤੀ ਦਾ ਰੋਸ ਜ਼ਾਹਿਰ ਕਰ ਰਹੇ ਨੌਜਵਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਜਲੰਧਰ : ਬੀਤੇ ਤਿੰਨ ਦਿਨਾਂ ਤੋਂ ਪੰਜਾਬ ਪੁਲਿਸ ਦੀ ਸਿਪਾਹੀ ਦੀ ਭਰਤੀ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਉਮੀਦਵਾਰਾਂ ਨੂੰ ਅੱਜ…
ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਇਹ ਅਹਿਮ ਫੈਸਲਾ
ਬਿਆਸ : ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ…
ਸਿੱਧੂ ਨੇ ਸਿਆਸੀ ਪਾਰਟੀਆਂ ਦੇ ਲੋਕ ਲੁਭਾਉਣੇ ਵਾਅਦਿਆਂ ‘ਤੇ ਚੁੱਕਿਆ ਸਵਾਲ, ਕੇਬਲ ਟੀਵੀ ਦੇ ਰੇਟ ਨੂੰ ਲੈ ਕੇ ਚੰਨੀ ‘ਤੇ ਕੀਤਾ ਹਮਲਾ
ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ ਵਾਰ ਫਿਰ ਸਿਆਸੀ ਆਗੂਆਂ ਵੱਲੋਂ…