ਚੰਡੀਗੜ੍ਹ,–ਵਿਦਿਆਰਥੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਹੋਈ ਹੈ। ਆਪ ਦੀ ਸੀ.ਵਾਈ.ਐਸ.ਐਸ. ਦਾ ਆਯੂਸ਼ ਖਟਕਰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ ਹੈ। ਸੀ.ਵਾਈ.ਐਸ.ਐਸ. ਨੇ ਪਹਿਲੀ ਵਾਰ ਹੀ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲਿਆ ਸੀ। ਆਯੂਸ਼ ਖਟਕਰ ਨੂੰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ।
