ਕੋਰੋਨਾ ਦੇ ਮਾਮਲਿਆਂ ‘ਚ ਵੱਡਾ ਉਛਾਲ, 24 ਘੰਟੇ ‘ਚ ਸਾਹਮਣੇ ਆਏ 83 ਹਜ਼ਾਰ ਨਵੇਂ ਕੇਸ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਮਾਮਿਲਆਂ ‘ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 2,82,970 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਦੌਰਾਨ 1,88,157 ਲੋਕ ਠੀਕ ਹੋਏ ਹਨ। ਇਸ ਤੋਂ ਇਲਾਵਾ 441 ਲੋਕਾਂ ਦੀ ਮੌਤ ਹੋਈ ਹੈ।

ਕੱਲ੍ਹ ਦੇ ਮੁਕਾਬਲੇ 44,952 ਜ਼ਿਆਦਾ ਮਾਮਲੇ

ਮੰਗਲਵਾਰ ਦੇ ਮੁਕਾਬਲੇ ਅੱਜ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਕੱਲ੍ਹ ਕੋਰੋਨਾ ਦੇ 2,38,018 ਨਵੇਂ ਮਰੀਜ਼ ਮਿਲੇ ਸੀ ਜਦਕਿ ਅੱਜ 2,82,970 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਅੱਜ 44,952 ਮਰੀਜ਼ ਵਧੇ ਹਨ।

ਓਮੀਕ੍ਰੋਨ ਦੇ 9 ਹਜ਼ਾਰ ਦੇ ਕਰੀਬ ਹੋਏ ਮਾਮਲੇ

ਓਮੀਕ੍ਰੋਨ ਦੇ ਮਾਮਲਿਆਂ ‘ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੇਸ਼ ‘ਚ ਓਮੀਕ੍ਰੋਨ ਦੀ ਗਿਣਤੀ ਵਧ ਕੇ 8,961 ਹੋ ਗਈ ਹੈ।ਦੇਸ਼ ‘ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 18 ਲੱਖ 31 ਹਜ਼ਾਰ ਹੋ ਗਈ ਹੈ। ਉੱਥੇ ਹੀ ਹੁਣ ਤੱਕ 3,55,83.039 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਨਾਲ ਹੁਣ ਤੱਕ ਦੇਸ਼ ‘ਚ 4,87,202 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪਾਜ਼ੇਟਿਵਿਟੀ ਰੇਟ ਵਧ ਕੇ 15.13 ਫ਼ੀਸਦ ਹੋ ਗਿਆ ਹੈ।