ਸਰੀ- ਕੈਨੇਡਾ ਦੇ ਸਰੀ ਸ਼ਹਿਰ ਵਿਚ ਗਰਭਵਤੀ ਪੰਜਾਬਣ ਵੱਲੋਂ ਹਸਪਤਾਲ ਦੇ ਫ਼ਰਸ਼ ’ਤੇ ਬੱਚੇ ਨੂੰ ਜਨਮ ਦੇਣ ਦੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਐਨੀਆਂ ਸਹੂਲਤਾਂ ਵਾਲੇ ਮੁਲਕ ਵਿਚ ਅਜਿਹੀ ਘਟਨਾ ਆਉਣ ਮਗਰੋਂ ਫ਼ਰੇਜ਼ਰ ਹੈਲਥ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ।
ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਵਨਦੀਪ ਕੌਰ ਸਮਰਾ ਨੂੰ ਜਣੇਪੇ ਦਾ ਦਰਦ ਹੋਣ ’ਤੇ ਪਹਿਲੀ ਵਾਰ 25 ਦਸੰਬਰ ਨੂੰ ਹਸਪਤਾਲ ਲਿਆਂਦਾ ਗਿਆ ਸੀ।
ਹਸਪਤਾਲ ਵਾਲਿਆਂ ਨੇ 2 ਘੰਟੇ ਨਿਗਰਾਨੀ ਕਰਨ ਮਗਰੋਂ ਪਵਨਦੀਪ ਨੂੰ ਘਰ ਭੇਜ ਦਿਤਾ ਪਰ ਦਰਦ ਹੋਰ ਵਧਣ ’ਤੇ ਉਹ ਆਪਣੇ ਪਤੀ ਗਗਨਦੀਪ ਸਿੰਘ ਨਾਲ ਮੁੜ ਹਸਪਤਾਲ ਆ ਗਈ।