ਸਰੀ- ਪਾਸਪੋਰਟ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਈ ਭਾਰਤੀ ਨਾਗਰਿਕ ਸਪਨਾ ਕਪੂਰ ਨੂੰ ਕੈਨੇਡੀਅਨ ਅਦਾਲਤ ਵੱਲੋਂ 179 ਦਿਨ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਬੀ.ਸੀ. ਦੀ ਸੁਪਰੀਮ ਕੋਰਟ ਵੱਲੋਂ ਸੁਣਾਏ ਫ਼ੈਸਲੇ ਮੁਤਾਬਕ ਸਤੰਬਰ 2017 ਵਿਚ ਆਪਣੇ ਤਿੰਨ ਮਹੀਨੇ ਦੇ ਬੱਚੇ ਦਾ ਪਾਸਪੋਰਟ ਬਣਵਾਉਣ ਪੁੱਜੀ ਸਪਨਾ ਕਪੂਰ ਉਸ ਵੇਲੇ ਕੁਝ ਦਿਨ ਪਹਿਲਾਂ ਹੀ ਆਪਣੇ ਪਤੀ ਤੋਂ ਵੱਖ ਹੋਈ ਸੀ ਅਤੇ ਪਾਸਪੋਰਟ ਅਰਜ਼ੀ ’ਤੇ ਉਸ ਨੇ ਆਪਣੇ ਪਤੀ ਦੇ ਜਾਅਲੀ ਦਸਤਖ਼ਤ ਕੀਤੇ।
ਸਪਨਾ ਕਪੂਰ ਅਤੇ ਉਸ ਅਤੇ ਪਤੀ ਸੋਨਮ ਮੱਕੜ ਵਿਚਾਲੇ ਵਿਆਹੁਤਾ ਰਿਸ਼ਤਾ ਸਿਰਫ਼ 16 ਮਹੀਨੇ ਚੱਲ ਸਕਿਆ।
ਜੂਨ 2017 ਵਿਚ ਦੋਹਾਂ ਦੇ ਘਰ ਬੱਚੇ ਨੇ ਜਨਮ ਲਿਆ ਅਤੇ ਸਤੰਬਰ 2017 ਦੇ ਸ਼ੁਰੂ ਵਿਚ ਦੋਵੇਂ ਜਣੇ ਵੱਖ ਹੋ ਗਏ।