ਮੁਜ਼ੱਫਰਨਗਰ: ਯੂਪੀ ਚੁਨਾਵ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਵਿਚ ਹੁਣ ਟਿਕਟਾਂ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ। ਮੁਜ਼ੱਫਰਨਗਰ ਜ਼ਿਲ੍ਹੇ ਦੀ ਚਰਥਵਾਲ ਸੀਟ ਤੋਂ ਕੱਟੇ ਜਾਣ ਤੋਂ ਬਾਅਦ ਇੱਥੇ ਸ਼ਹਿਰੀ ਥਾਣੇ ਵਿਚ ਬਸਪਾ ਆਗੂ ਅਰਸ਼ਦ ਰਾਣਾ ਦਾ ਦਰਦ ਫੁੱਟ ਪਿਆ। ਪੁਲਿਸ ਅੱਗੇ ਰੋਂਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੇ ਇੱਕ ਸੀਨੀਅਰ ਆਗੂ ਨੂੰ ਦੋ ਸਾਲ ਪਹਿਲਾਂ ਟਿਕਟ ਲਈ 67 ਲੱਖ ਰੁਪਏ ਦਿੱਤੇ ਗਏ ਸਨ ਪਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ। ਉਨ੍ਹਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਅਰਸ਼ਦ ਰਾਣਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਅਰਸ਼ਦ ਰਾਣਾ ਨੇ ਬਸਪਾ ਦੇ ਇੱਕ ਅਹੁਦੇਦਾਰ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਰ ਰਹੀ ਹੈ।
ਟਿਕਟ ਨਾਂ ਮਿਲਣ ‘ਤੇ ਬਸਪਾ ਦਾ ਇਹ ਨੇਤਾ ਫੁੱਟ ਫੱਟ ਕੇ ਰੋਇਆ, ਕਿਹਾ 67 ਲੱਖ ਖਰਚਣ ਤੋਂ ਬਾਅਦ ਵੀ ਹੱਥ ਖਾਲੀ
ਲੰਬੇ ਸਮੇਂ ਤੋਂ ਬਸਪਾ ‘ਚ ਐਕਟਿਵ ਹਨ
ਵਿਧਾਨ ਸਭਾ ਹਲਕਾ ਚਰਥਵਾਲ ਦੇ ਪਿੰਡ ਦਧੇੜੂ ਦੇ ਰਹਿਣ ਵਾਲੇ ਅਰਸ਼ਦ ਰਾਣਾ ਪਿਛਲੇ ਕਾਫੀ ਸਮੇਂ ਤੋਂ ਬਸਪਾ ਵਿਚ ਐਕਟਿਵ ਹਨ। ਉਨ੍ਹਾਂ ਦੀ ਪਤਨੀ ਨੇ ਵੀ ਬਸਪਾ ਦੇ ਚੋਣ ਨਿਸ਼ਾਨ ‘ਤੇ ਜ਼ਿਲ੍ਹਾ ਪੰਚਾਇਤ ਮੈਂਬਰ ਦੇ ਅਹੁਦੇ ਲਈ ਚੋਣ ਲੜੀ ਸੀ। ਉਹ ਖੁਦ ਵੀ ਬਸਪਾ ਵੱਲੋਂ ਚਰਥਵਾਲ ਸੀਟ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਇੱਕ ਦਿਨ ਪਹਿਲਾਂ ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਪਾਰਟੀ ਨੇ ਸਲਮਾਨ ਸਈਦ ਨੂੰ ਚਰਥਵਾਲ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ।ਪਹਿਲੇ ਫੇਸਬੁੱਕ ਤੇ ਫੁੱਟਿਆ ਅਰਸ਼ਦ ਦਾ ਦਰਦ
ਸਲਮਾਨ ਸਈਦ ਨੂੰ ਚਰਥਵਾਲ ਦੇ ਵਸਪਾ ਦੀ ਟਿਕਟ ਦਿੱਤੇ ਜਾਣ ਦੀ ਘੋਸ਼ਣਾ ਨਾਲ ਦੁਖੀ ਹੋ ਕੇ ਅਰਸ਼ਦ ਨੇ ਪਹਿਲੇ ਫੇਸਬੁੱਕ ਤੇ ਆਪਣਾ ਦਰਦ ਦੱਸਿਆ। ਇਸ ਵਿਚ ਉਨ੍ਹਾਂ ਨੇ ਟਿਕਟ ਨਾ ਮਿਲਣ ਤੇ ਦੁਖੀ ਹੋ ਕੇ ਬਸਪਾ ਕੇ ਆਗੂਆਂ ਤੇ ਗੰਭੀਰ ਆਰੋਪ ਲਗਾਇਆ। ਨਾਲ ਹੀ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ।
ਅਰਸ਼ਦ ਰਾਣਾ ਵੀਰਵਾਰ ਨੂੰ ਆਪਣੇ ਸਮਰਥਕਾਂ ਨਾਲ ਸ਼ਹਿਰ ਕੋਤਵਾਲੀ ਪੁੱਜੇ। ਸ਼ਹਿਰ ਕੋਤਵਾਲੀ ਵਿਚ ਉਨ੍ਹਾਂ ਨੇ ਦੋਸ਼ ਲਾਇਆ ਕਿ ਬਸਪਾ ਦੇ ਇੱਕ ਸੀਨੀਅਰ ਆਗੂ ਨੇ ਚਰਥਵਾਲ ਸੀਟ ਤੋਂ ਪਾਰਟੀ ਟਿਕਟ ਦਿਵਾਉਣ ਦੇ ਬਦਲੇ ਉਸ ਤੋਂ 67 ਲੱਖ ਰੁਪਏ ਲਏ ਹਨ। ਅਰਸ਼ਦ ਰਾਣਾ ਨੇ ਬਸਪਾ ਆਗੂ ਤੋਂ 67 ਲੱਖ ਰੁਪਏ ਵਾਪਸ ਦਿਵਾਉਣ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਨੇ ਉਨ੍ਹਾਂ ਦਾ ਤਮਾਸ਼ਾ ਬਣਾਇਆ ਹੈ। ਜੇਕਰ ਉਨ੍ਹਾਂ ਨੂੰ ਭਰੋਸੇ ‘ਚ ਲੈ ਕੇ ਬੰਦ ਕਮਰੇ ‘ਚ ਬੈਠ ਕੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਹੁੰਦੀ ਤਾਂ ਉਨ੍ਹਾਂ ਨੂੰ ਇੰਨਾ ਦੁੱਖ ਨਾ ਝੱਲਣਾ ਪੈਂਦਾ।
ਬਸਪਾ ਨੇ ਸਾਬਕਾ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੂੰ ਉਮੀਦਵਾਰ ਬਣਾਇਆ ਹੈ
ਸਲਮਾਨ ਸਈਦ ਸਾਬਕਾ ਗ੍ਰਹਿ ਰਾਜ ਮੰਤਰੀ ਸਈਦੁਜ਼ਮਾਨ ਦੇ ਪੁੱਤਰ ਅਤੇ ਕਾਂਗਰਸ ਨੇਤਾ ਹਨ। ਦੋ ਦਿਨ ਪਹਿਲਾਂ ਸਲਮਾਨ ਸਈਦ ਨੇ ਦੇਰ ਰਾਤ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕਰਕੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਬਸਪਾ ਨੇ ਉਨ੍ਹਾਂ ਨੂੰ ਚਰਥਵਾਲ ਤੋਂ ਉਮੀਦਵਾਰ ਐਲਾਨ ਦਿੱਤਾ। ਸਲਮਾਨ ਸਈਦ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਸਦਰ ਵਿਧਾਨ ਸਭਾ ਤੋਂ ਚੋਣ ਲੜ ਚੁੱਕੇ ਹਨ।