ਜਲੰਧਰ : ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਬਰੀ ਜਲੰਧਰ ਦੇ ਸਾਬਕਾ ਡਾਇਓਸਿਸ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੇਰਲ ਨਨ ਜਬਰ ਜਨਾਹ ਮਾਮਲੇ ‘ਚ ਕੋਟਾਯਮ ਦੀ ਵਧੀਕ ਜ਼ਿਲਾ ਅਤੇ ਸੈਸ਼ਨ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇੱਥੇ ਈਸਾਈ ਭਾਈਚਾਰੇ ਦੇ ਮੈਂਬਰਾਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਜਲੰਧਰ ਦੇ ਬਿਸ਼ਪ ਹਾਊਸ ‘ਚ ਢੋਲ ਦੀ ਧੁਨ ‘ਤੇ ਖੁਸ਼ੀ ਮਨਾਈ। ਚਰਚ ਦੇ ਗੇਟ ਦੇ ਬਾਹਰ ਆਤਿਸ਼ਬਾਜ਼ੀ ਵੀ ਚੱਲ ਰਹੀ ਹੈ।ਫਰੈਂਕੋ ਮੁਲੱਕਲ ‘ਤੇ ਕੇਰਲ ਦੀ ਨਨ ਵੱਲੋਂਜਬਰ ਜਨਾਹ ਦੇ ਦੋਸ਼ ਲੱਗਣ ‘ਤੇ ਕੇਰਲ ਪੁਲਿਸ ਦੀ ਟੀਮ ਜਲੰਧਰ ਪਹੁੰਚੀ। ਪੁਲਿਸ ਲਾਈਨ ਨੇੜੇ ਸਥਿਤ ਚਰਚ ਵਿੱਚ ਉਸ ਤੋਂ ਦੋ ਦਿਨ ਪੁੱਛਗਿੱਛ ਕੀਤੀ ਗਈ। ਨਨ ਨੇ ਉਸ ‘ਤੇ 13 ਵਾਰ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਸੀ। ਇਹ ਘਟਨਾ ਕੋਟਯਮ ਜ਼ਿਲ੍ਹੇ ਵਿੱਚ ਜਲੰਧਰ ਡਾਇਓਸਿਸ ਦੁਆਰਾ ਚਲਾਏ ਜਾ ਰਹੇ ਕਾਨਵੈਂਟ ਵਿੱਚ ਬਿਸ਼ਪ ਦੇ ਦੌਰੇ ਦੌਰਾਨ ਵਾਪਰੀ।
ਨਨ ਨੇ 28 ਜੂਨ 2018 ਨੂੰ ਪੁਲਿਸ ਕੋਲ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਨੂੰ ਮੁਲਜ਼ਮ ਬਣਾਇਆ ਗਿਆ ਸੀ। ਉਸ ਨੂੰ 21 ਸਤੰਬਰ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਰੀਬ ਇੱਕ ਮਹੀਨੇ ਬਾਅਦ ਉਸ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ।