ਅਮਰੀਕਾ ਮਗਰੋਂ ਕੈਨੇਡਾ ’ਚ ਵੀ ਸਿੱਖ ਨਾਲ ਹੋਇਆ ਦੁਰਵਿਹਾਰ

ਸਰੀ-  ਕੈਨੇਡਾ ਤੇ ਅਮਰੀਕਾ ਵਿੱਚ ਸਿੱਖਾਂ ’ਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਬੀਤੇ ਦਿਨੀਂ ਜਿੱਥੇ ਅਮਰੀਕਾ ਦੇ ਨਿਊਯਾਰਕ ਸੂਬੇ ’ਚ ਇੱਕ ਸਿੱਖ ਦੀ ਕੁੱਟਮਾਰ ਕੀਤੀ ਗਈ ਸੀ, ਉੱਥੇ ਕੈਨੇਡਾ ਤੋਂ ਵੀ ਇੱਕ ਸਿੱਖ ਨੌਜਵਾਨ ਨਾਲ ਦੁਰਵਿਹਾਰ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ।

ਦਰਅਸਲ ਸਰੀ ਦੇ ਵਾਸੀ ਉਬਰ ਡਰਾਈਵਰ ਗੁਰਜੋਤ ਸਿੰਘ ਰਾਣੂ ’ਤੇ ਇੱਕ ਸਵਾਰੀ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਮੂੰਹ ਤੇ ਨੱਕ ’ਤੇ ਸੱਟ ਲੱਗੀ।

ਇਹ ਸ਼ਖਸ ਗੁਰਜੋਤ ਦੀ ਹੀ ਕੈਬ ਵਿੱਚ ਬੈਠਾ ਸੀ।