UP Assembly Elections 2022 – ਉੱਤਰ ਪ੍ਰਦੇਸ਼ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਇਸ ਵਾਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ‘ਚ ਮਹਿਲਾ ਉਮੀਦਵਾਰਾਂ ‘ਤੇ ਸੱਟਾ ਲਗਾਉਂਦੇ ਹੋਏ ਪਹਿਲੀ ਸੂਚੀ ‘ਚ 50 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਰਹੀ ਹੈ, ਜਿਸ ਵਿੱਚ 125 ਉਮੀਦਵਾਰਾਂ ਦੀ ਸੂਚੀ ਹੈ, ਜਿਨ੍ਹਾਂ ਵਿੱਚੋਂ 50 ਔਰਤਾਂ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਉਮੀਦਵਾਰ ਹੋਣ ਜੋ ਸੰਘਰਸ਼ ਕਰ ਰਹੇ ਹੋਣ ਅਤੇ ਪੂਰੇ ਸੂਬੇ ਵਿੱਚ ਨਵੀਂ ਰਾਜਨੀਤੀ ਦੀ ਪਹਿਲ ਕਰਨ।
Related Posts
15 ਦਸੰਬਰ ਤੋਂ ਦੇਸ਼ ‘ਚ ਨਹੀਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ
ਨਵੀਂ ਦਿੱਲੀ : ਦੇਸ਼ ਵਿਚ ਪਹਿਲਾਂ ਦੀ ਤਰ੍ਹਾਂ ਹੀ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾਣਗੀਆਂ। ਹਾਲ ਹੀ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ…
ਭਾਰਤੀ ਜਲ ਸੈਨਾ ਨੇ ਬ੍ਰਾਹਮੋਸ ਸੁਪਰਸੋਨਿਕ ਮਿਜ਼ਾਈਲ ਦਾ ਸਫ਼ਲ ਕੀਤਾ ਪ੍ਰੀਖਣ
ਨਵੀਂ ਦਿੱਲੀ : ਭਾਰਤ ਨੂੰ ਮੰਗਲਵਾਰ ਦੇ ਦਿਨ ਵੱਡੀ ਕਾਮਯਾਬੀ ਹੱਥ ਲੱਗੀ ਹੈ। ਭਾਰਤੀ ਜਲ ਸੈਨਾ ਨੇ ਸੁਪਰਸੋਨਿਕ ਬ੍ਰਹਿਮੋਸ ਮਿਜ਼ਾਈਲ ਦਾ…
ਹੁਣ ਹਰਿਆਣਾ ਦੇ ਡਿਪਟੀ ਸੀਐਮ ਨੇ ਕਿਸਾਨ ਅੰਦੋਲਨ ‘ਤੇ ਲਾਏ ਮਾਹੌਲ ਖ਼ਰਾਬ ਕਰਨ ਦੇ ਦੋਸ਼
ਚੰਡੀਗੜ੍ਹ: ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਇਸ ਅੰਦੋਲਨ ਕਾਰਨ ਹਰਿਆਣਾ ਵਿੱਚ ਭਾਜਪਾ–ਜੇਜੇਪੀ…