ਔਟਵਾ- ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਕੌਮਾਂਤਰੀ ਸਿੱਖ ਸੰਸਥਾ ‘ਖਾਲਸਾ ਏਡ’ ਇਨ੍ਹਾਂ ਦਿਨੀਂ ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਉਣ ਲਈ ਜਾਕਟਾਂ ਵੰਡਣ ਦੀ ਸੇਵਾ ਨਿਭਾਅ ਰਹੀ ਹੈ।
ਖਾਲਸਾ ਏਡ ਦੀ ਔਟਵਾ ਸ਼ਾਖਾ ਵੱਲੋਂ ਇਸ ਮੁਹਿੰਮ ਤਹਿਤ ਕੌਮਾਂਤਰੀ ਵਿਦਿਆਰਥੀਆਂ ਨੂੰ 60 ਤੋਂ ਵੱਧ ਜਾਕਟਾਂ ਵੰਡੀਆਂ ਗਈਆਂ।
ਖਾਲਸਾ ਏਡ ਦੀ ਔਟਵਾ ਸ਼ਾਖਾ ਦੇ ਵਲੰਟੀਅਰ ਪ੍ਰੋਜੈਕਟ ਮੈਨੇਜਰ ਵਜੋਂ ਸੇਵਾ ਨਿਭਾਅ ਰਹੇ ਗੋਬਿੰਦ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਕੈਨੇਡਾ ਆ ਰਹੇ ਕਈ ਕੌਮਾਂਤਰੀ ਵਿਦਿਆਰਥੀ ਆਪਣੇ ਨਾਲ ਜਾਕਟ ਆਦਿ ਨਹੀਂ ਲੈ ਕੇ ਆਉਂਦੇ, ਜਿਸ ਕਾਰਨ ਇੱਥੇ ਆ ਕੇ ਉਨ੍ਹਾਂ ਨੂੰ ਠੰਢ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿੱਤੀ ਤੌਰ ’ਤੇ ਜ਼ਿਆਦਾ ਮਜ਼ਬੂਤ ਨਾ ਹੋਣ ਕਾਰਨ ਉਨ੍ਹਾਂ ਨੂੰ ਜਾਕਟ ਖਰੀਦਣ ਵਿੱਚ ਵੀ ਮੁਸ਼ਕਲ ਆਉਂਦੀ ਹੈ।