ਕੇਪ ਟਾਊਨ: ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਬੱਲੇਬਾਜ਼ੀ ਦਾ ਅਭਿਆਸ ਕੀਤਾ। ਜਿਸ ਨਾਲ ਉਨ੍ਹਾਂ ਦੇ ਮੰਗਲਵਾਰ ਨੂੰ ਸ਼ੁਰੂ ਤੀਜੇ ਟੇਸਟ ਖੇਡਣ ਦੀ ਸੰਭਾਵਨਾ ਵੱਧ ਗਈ ਹੈ। ਕੋਹਲੀ ਦੀ ਪਿੱਠ ਦੇ ਉਪਰੀ ਹਿੱਸੇ ਵਿਚ ਜਕੜਣ ਕਾਰਨ ਉਹ ਟੀਮ ਵਿਚ ਨਹੀਂ ਸਨ ਅਤੇ ਸਿਰਫ ਕੇਅਲ ਰਾਹੁਲ ਨੇ ਹੀ ਟੀਮ ਨੂੰ ਸੰਭਾਲਿਆ ਸੀ। ਐਤਵਾਰ ਨੂੰ ਅਭਿਆਸ ਕਰਦੇ ਹੋਏ ਕੋਹਲੀ ਕਵਰ ਡਾਰਾਈਵ ਅਤੇ ਆਫ ਡਾਰਈਵ ਦੇ ਸ਼ਾਟ ਤੇ ਜ਼ਿਆਦਾ ਟ੍ਰੇਨਿੰਗ ਕਰਦੇ ਦਿਖਾਈ ਦਿੱਤੇ। ਜਿਸ ਨਾਲ ਇਹ ਸੰਭਾਵਨਾ ਵੱਧ ਗਈ ਹੈ ਕਿ ਉਹ ਟੈਸਟ ਮੈਚ ਖੇਡ ਸਕਦੇ ਹਨ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਉਮੀਦ ਜਤਾਈ ਹੈ ਕਿ ਉਹ ਮੈਚ ਤੱਕ ਫਿਟ ਹੋ ਜਾਣਗੇ।
ਤੀਜੇ ਟੈਸਟ ‘ਚ ਖੇਡ ਸਕਦੇ ਹਨ ਵਿਰਾਟ ਕੋਹਲੀ, ਪਲੇਇੰਗ ਇਲੈਵਨ ਤੋਂ ਬਾਹਰ ਹੋ ਸਕਦੇ ਹਨ ਇਹ ਖਿਡਾਰੀ
ਜੇ ਕੋਹਲੀ ਇਸ ਮੈਚ ਤਕ ਫਿਟ ਹੋ ਜਾਂਦੇ ਹਨ ਤਾਂ ਹਨੂਮਾ ਵਿਹਾਰੀ ਲਾਸਟ ਮੈਚ ਵਿਚੋਂ ਬਾਹਰ ਹੋ ਜਾਣਗੇ। ਜਿਵੇਂ ਕਿ ਆਜਿੰਕਯ ਰਾਹਣੇ ਅਤੇ ਚੇਤੇਸ਼ਵਰ ਪੁਜਾਰਾ ਨੇ ਜੋਹਾਨਸਬਰਗ ਵਿਚ ਦੂਸਰੀ ਪਾਰੀ ਵਿਚ ਅਰਧ ਸੈਂਕੜੇ ਲਗਾ ਕੇ ਤੀਜੇ ਟੈਸਟ ਵਿਚ ਆਖਰੀ ਮੈਚ (ਪਲੇਇੰਗ ਇਲੈਵਨ) ਵਿਚ ਆਪਣੀ ਜਗ੍ਹਾ ਪੱਕੀ ਕਰਨ ਦਾ ਦਾਅਵਾ ਦੁਬਾਰਾ ਕੀਤਾ ਹੈ। ਭਾਰਤੀ ਟੀਮ ਨੇ ਜੋਹਾਨਸਬਰਗ ਵਿਚੋਂ ਮਿਲੀ ਹਾਰ ਨੂੰ ਭੁੱਲ ਕੇ ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਸੀਰੀਜ਼ ਜਿੱਤਣ ਲਈ ਤੀਜੇ ਤੇ ਆਖਰੀ ਮੈਚ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੀਮ ਨੂੰ ਤਸਵੀਰਾਂ ਨਾਲ ਟਵੀਟ ਕੀਤਾ, ‘ਅਸੀ ਇਥੇ ਖੂਬਸੂਰਤ ਕੇਪ ਟਾਊਨ ਵਿਚ ਹਾਂ’। ਟੀਮ ਨੇ ਤੀਜੇ ਟੇਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿੰਨ ਮੈਚਾਂ ਦੀ ਸੀਰੀਜ਼ ਹਾਲੇ ਤਕ 1-1 ਦੇ ਨਾਲ ਬਰਾਬਰ ਹਨ। ਤੀਜਾ ਟੈਸਟ ਮੈਚ ਜਿੱਤਣ ਲਈ ਕਸਰਤ ਵਿਚ ਲੱਗੇ ਭਾਰਤ ਦੇ ਸੈਂਚੁਰੀਅਨ ਵਿਚ ਪਹਿਲੇ ਮੈਚ ਵਿਚ 113 ਰਨ ਦਰਜ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਜੋਹਾਨਸਬਰਗ ਦੇ ਦੁਜੇ ਮੈਚ ਵਿਚ 7 ਵਿਕੇਟਾਂ ਨਾਲ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਸ਼ਨੀਵਾਰ ਨੂੰ ਕੇਪ ਟਾਊਨ ਪਹੁੰਚ ਗਈ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਤੀਜਾ ਮੈਚ ਸ਼ੱਕੀ ਹੈ। ਦੂਜੇ ਟੈਸਟ ਮੈਚ ਦੇ ਦੌਰਾਨ ਉਹ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਜਗ੍ਹਾ ਇਸ਼ਾਂਤ ਸ਼ਰਮਾ ਜਾਂ ਉਮੇਸ਼ ਯਾਦਵ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।