ਨਵੀਂ ਦਿੱਲੀ : ਕੋਰੋਨਾ ਦੀ ਤੀਸਰੀ ਲਹਿਰ ਨੇ ਸਾਰੇ ਦੇਸ਼ ਨੂੰ ਆਪਣੀ ਬੁੱਕਲ ’ਚ ਲੈ ਲਿਆ ਹੈ। ਐਤਵਾਰ ਨੂੰ 1 ਲੱਖ 79 ਹਜ਼ਾਰ ਤੋਂ ਵੀ ਜ਼ਿਆਦਾ ਕੇਸ ਦਰਜ ਕੀਤੇ ਗਏ। ਇਸ ਤਰ੍ਹਾਂ ਜਦੋਂ ਇਸ ਲਹਿਰ ਤੋਂ ਬਚਣਾ ਮੁਸ਼ਕਲ ਲੱਗ ਰਿਹਾ ਹੈ, ਉੱਥੇ ਹੀ ਬਹੁਤ ਵੱਡੀ ਗਿਣਤੀ ’ਚ ਫਿਲਮੀ ਤੇ ਟੀਵੀ ਅਦਾਕਾਰ ਵੀ ਇਸ ਤੋਂ ਅਛੂਤੇ ਨਹੀਂ ਰਹਿ ਸਕੇ। ਰਿਅਲਟੀ ਸ਼ੋਅ ਬਿੱਗ ਬੈਸ ਦੇ ਸੀਜ਼ਨ 15 ਦੇ ਸੈੱਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਉਹ ਇਹ ਹੈ ਕਿ ਬਿੱਗ ਬੌਸ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਜੀ ਹਾਂ, ਤੁਸੀਂ ਸਹੀ ਸੁਣਿਆ ਕਿ ਬਿੱਗ ਬੌਸ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ
ਦਰਅਸਲ ਬਿੱਗ ਬੌਸ ਦੇ ਸ਼ੋਅ ਦਾ ਇਹ ਰਹੱਸ ਹੈ, ਲੋਕਾਂ ਨੂੰ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ ਬਿੱਗ ਬੌਸ ਹੈ ਕੌਣ ? ਸ਼ੋਅ ’ਚ ਸਿਰਫ਼ ਇਕ ਆਵਾਜ਼ ਆਉਂਦੀ ਹੈ… ਬਿੱਗ ਬੌਸ ਚਾਹੁੰਦੇ ਹਨ… ਇਕ ਭਾਰੀ ਜਿਹੀ ਆਵਾਜ਼, ਜਿਸ ਦੇ ਲੋਕ ਦੀਵਾਨੇ ਹਨ। ਤੇਜਸਵੀ ਪ੍ਰਕਾਸ਼ ਤਾਂ ਦੱਸ ਵੀ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਆਵਾਜ਼ ਪਸੰਦ ਹੈ। ਉਹ ਪਿਆਰ ਨਾਲ ਆਪਣੇ ਬਿੱਗ ਬੌਸ ਨੂੰ ‘ਬੇਬੀ’ ਕਹਿੰਦੀ ਹੈ। ਹੋਇਆ ਇਸ ਤਰ੍ਹਾਂ ਕਿ ਰਿਆਲਟੀ ਸ਼ੋਅ ਦੇ ਬਿੱਗ ਬੌਸ ਨੂੰ ਆਪਣੀ ਆਵਾਜ਼ ਦੇਣ ਵਾਲੇ ਅਤੁੱਲ ਕਪੂਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸੈੱਟ ’ਤੇ ਅਤੁੱਲ ਦੇ ਸੰਪਰਕ ’ਚ ਆਏ ਸਾਰੇ ਕਰੂ ਮੈਂਬਰਾਂ ਦਾ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ ਹੈ। ਹੁਣ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਿੱਗ ਬੌਸ ਨੂੰ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਓਮਰ ਘਰ ਤੋਂ ਬਾਹਰ ਕੱਢੇ ਜਾਣ ਤੋਂ ਗੁੱਸੇ ਲੋਕਾਂ ਨੇ ਨਿਰਮਾਤਾਵਾਂ ਨੂੰ ਜਮ ਕੇ ਕੋਸਿਆ ਹੈ।
ਇਸ ਤੋਂ ਪਹਿਲਾਂ ਖ਼ਬਰ ਆਈ ਕਿ ਸ਼ੋਅ ’ਚ ਦੇਵੋਲੀਨਾ ਭੱਟਾਚਾਰਜੀ ਦੀ ਸਿਹਤ ਵਿਗੜ ਗਈ ਹੈ। ਉਸ ’ਚ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਸਨ, ਜਿਸ ’ਤੇ ਸਾਰੇ ਘਰ ਵਾਲਿਆਂ ਦੇ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ੋਅ ਤੋਂ ਬਾਹਰ ਹੋ ਚੁੱਕੇ ਵਿਛਾਲ, ਜਿਸ ਦੀ ਐਂਟਰੀ ਵਾਇਲਡ ਕਾਰਡ ਦੇ ਤੌਰ ’ਤੇ ਹੋਣੀ ਸੀ ਉਸ ਨੂੰ ਵੀ ਟਾਲ ਦਿੱਤਾ ਗਿਆ ਹੈ। ਵਿਸ਼ਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਦੱਸਿਆ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਹਨ।
ਵਿਸ਼ਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਲਿਖਿਆ ਹੈ ਕਿ ‘ਉਹ ਬਿਨਾਂ ਲੱਛਣ ਵਾਲੇ ਹਨ ਤੇ ਪੂਰੀ ਤਰ੍ਹਾਂ ਨਾਲ ਠੀਕ ਹਨ। ਮੇਰਾ ਕੋਵਿਡ-19 ਦਾ ਟੈਸਟ ਕੀਤਾ ਗਿਆ ਹੈ। ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਸਭ ਤੋਂ ਦੂਰ ਹਾਂ ਤੇ ਪੂਰੀ ਤਰ੍ਹਾਂ ਨਾਲ ਠੀਕ ਮਹਿਸੂਸ ਕਰ ਰਿਹਾ ਹਾਂ। ਮੈਂ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਤੇ ਆਪਣੇ ਡਾਕਟਰ ਦੁਆਰਾ ਦੱਸੇ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰ ਰਿਹਾ ਹਾਂ। ਜੇ ਕੋਈ ਮੇਰੇ ਸੰਪਰਕ ’ਚ ਸੀ ਤਾਂ ਉਸ ਨੂੰ ਬੇਨਤੀ ਹੈ ਕਿ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲਵੇ।