15 ਤੋਂ ਵੈਕਸੀਨੇਟਡ ਡਰਾਈਵਰ ਹੀ ਟੱਪ ਸਕਣਗੇ ਕੈਨੇਡਾ ਦੀ ਸਰਹੱਦ

ਔਟਵਾ-  ਆਲੋਚਕਾਂ ਦੇ ਵਧਦੇ ਦਬਾਅ ਦੇ ਬਾਵਜੂਟ ਕੈਨੇਡਾ ਸਰਕਾਰ ਟਰੱਕ ਡਰਾਈਵਰਾਂ ਲਈ ਵੈਕਸੀਨ ਲਾਜ਼ਮੀ ਕਰਨ ਜਾ ਰਹੀ ਹੈ।

15 ਜਨਵਰੀ ਤੋਂ ਉਹ ਵਿਦੇਸ਼ੀ ਟਰੱਕ ਡਰਾਈਵਰ ਹੀ ਕੈਨੇਡਾ ਦੀ ਸਰਹੱਦ ’ਚ ਦਾਖ਼ਲ ਹੋ ਸਕੇਗਾ, ਜਿਸ ਦੇ ਕੋਰੋਨਾ ਵੈਕਸੀਨ ਲੱਗੀ ਹੋਵੇਗੀ।

ਅਨਵੈਕਸੀਨੇਟਡ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਾਪਸ ਮੋੜ ਦਿੱਤਾ ਜਾਵੇਗਾ। ਹਾਲਾਂਕਿ ਅਨਵੈਕਸੀਨੇਟਡ ਕੈਨੇਡੀਅਨ ਟਰੱਕ ਡਰਾਈਵਰ ਨੂੰ ਦੇਸ਼ ’ਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ, ਪਰ ਉਸ ਨੂੰ 14 ਦਿਨਾਂ ਲਈ ਕੁਆਰਟਨੀਨ ਰੱਖਿਆ ਜਾਵੇਗਾ।

ਕੈਨੇਡਾ ਦੀ ਵਿਰੋਧੀ ਧਿਰ ਤੇ ਆਲੋਚਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਟਰੱਕ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੇ ਟਰੱਕਿੰਗ ਜਗਤ ਨੂੰ ਇਸ ਨਾਲ ਦਿੱਕਤ ਆਵੇਗੀ ਤੇ ਇਸ ਨਾਲ ਟਰੱਕ ਡਰਾਈਵਰਾਂ ਦੀ ਹੋਰ ਕਮੀ ਆ ਸਕਦੀ ਹੈ।