ਪੰਜਾਬ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਣਾ ਰਾਜੂ ਵੀ ਸੰਕਰਮਿਤ ਪਾਏ ਗਏ ਹਨ। ਉਸ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਸ਼ਨਿਚਰਵਾਰ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਤੇ ਪੁੱਤਰ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਚੰਨੀ ਪਟਿਆਲਾ ਜ਼ਿਲ੍ਹੇ ਵਿਚ ਦੋ ਚੋਣ ਮੀਟਿੰਗਾਂ ਦਾ ਹਿੱਸਾ ਸਨ। ਦੋਵਾਂ ਮੀਟਿੰਗਾਂ ਵਿਚ ਚੰਨੀ ਨਾਲ ਸਟੇਜ ‘ਤੇ ਮੌਜੂਦ ਕਿਸੇ ਵੀ ਪਤਵੰਤੇ ਨੇ ਮਾਸਕ ਨਹੀਂ ਪਾਇਆ
ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਵਿਚਕਾਰ ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ‘ਚ ਸ਼ਨੀਵਾਰ ਨੂੰ ਇਕ ਹੀ ਦਿਨ 3643 ਨਵੇਂ ਸੰਕਰਮਿਤ ਮਿਲਣ ਨਾਲ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧ ਗਈਆਂ ਹਨ। ਪਟਿਆਲਾ ਵਿਚ ਵੀ ਦੋ ਇਨਫੈਕਟਿਡਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। 226 ਸੰਕਰਮਿਤਾਂ ਨੂੰ ਸਾਹ ਲੈਣ ਵਿਚ ਦਿੱਕਤ ਕਾਰਨ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। 55 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਬੇ ਵਿਚ ਹੁਣ ਤਕ 16665 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਵਿਭਾਗ ਅਨੁਸਾਰ ਸੂਬੇ ਵਿਚ 16981338 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 617536 ਵਿਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕੁੱਲ ਸੰਕਰਮਿਤਾਂ ਵਿੱਚੋਂ 588257 ਠੀਕ ਹੋ ਚੁੱਕੇ ਹਨ। ਸ਼ਨਿਚਰਵਾਰ ਨੂੰ ਮਿਲੇ ਕੁੱਲ ਸੰਕਰਮਿਤਾਂ ਵਿੱਚੋਂ 840 ਸਭ ਤੋਂ ਵੱਧ ਪਟਿਆਲਾ ਵਿਚ ਪਾਏ ਗਏ ਹਨ। ਇੱਥੇ ਸੰਕਰਮਣ ਦੀ ਦਰ ਵੀ ਵਧ ਕੇ 32.31 ਫੀਸਦੀ ਹੋ ਗਈ ਹੈ। ਇਸ ਤੋਂ ਇਲਾਵਾ 7 ਅਜਿਹੇ ਜ਼ਿਲ੍ਹੇ ਹਨ ਜਿੱਥੇ 100 ਤੋਂ ਵੱਧ ਨਵੇਂ ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਵਿਚ ਮੁਹਾਲੀ ਵਿਚ 563, ਲੁਧਿਆਣਾ ਵਿਚ 561, ਅੰਮ੍ਰਿਤਸਰ ਵਿਚ 346, ਜਲੰਧਰ ਵਿਚ 342, ਪਠਾਨਕੋਟ, ਫਤਿਹਗੜ੍ਹ ਸਾਹਿਬ ਵਿਚ 204 ਸ਼ਾਮਲ ਹਨ।