ਬਰੈਂਪਟਨ- ਕੈਨੇਡਾ ਪੁਲਿਸ ਵਿਚ ਭਰਤੀ ਪੰਜਾਬੀ ਮੂਲ ਦਾ ਸ਼ਖਸ ਸੰਭਾਵਤ ਤੌਰ ’ਤੇ ਪੰਜਾਬ ਪੁਲਿਸ ਵਾਲੀ ਫ਼ੀÇਲੰਗ ਲੈ ਗਿਆ ਅਤੇ ਆਪਣੀ ਵਰਦੀ ਦਾ ਕਥਿਤ ਤੌਰ ’ਤੇ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਧੌਂਸ ਦੇਣੀ ਸ਼ੁਰੂ ਕਰ ਦਿਤੀ। ਪੀਲ ਰੀਜਨਲ ਪੁਲਿਸ ਵੱਲੋਂ ਆਪਣੇ ਹੀ ਕਾਂਸਟੇਬਲ ਗੁਰਪ੍ਰੀਤ ਚੌਹਾਨ ਨੂੰ ਗ੍ਰਿਫ਼ਤਾਰ ਕਰਦਿਆਂ ਕੁੱਟਮਾਰ ਦੇ ਦੋਸ਼ ਆਇਦ ਕੀਤੇ ਗਏ ਹਨ। ਪੀਲ ਪੁਲਿਸ ਦੇ ਅੰਦਰੂਨੀ ਮਾਮਲਿਆਂ ਬਾਰੇ ਬਿਊਰੋ ਨੇ ਦੱਸਿਆ ਕਿ ਗੁਰਪ੍ਰੀਤ ਚੌਹਾਨ ਨੂੰ ਦਸੰਬਰ 2021 ਅਤੇ ਜਨਵਰੀ 2022 ਵਿਚ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ। ਗੁਰਪ੍ਰੀਤ ਚੌਹਾਨ ਪਿਛਲੇ ਤਿੰਨ ਸਾਲ ਤੋਂ ਪੀਲ ਰੀਜਨਲ ਪੁਲਿਸ ਵਿਚ ਸੇਵਾ ਨਿਭਾਅ ਰਿਹਾ ਹੈ ਅਤੇ ਪਹਿਲੀ ਵਾਰ ਉਸ ਦੀ ਗ੍ਰਿਫ਼ਤਾਰੀ 28 ਦਸੰਬਰ ਨੂੰ ਹੋਈ। ਗੁਰਪ੍ਰੀਤ ਚੌਹਾਨ ਵਿਰੁੱਧ ਕੁੱਟਮਾਰ ਦੇ ਤਿੰਨ ਦੋਸ਼ ਆਇਦ ਕੀਤੇ ਗਏ ਸਨ।
Related Posts
ਕੈਨੇਡਾ ਵਿੱਚ ਫਰੋਤੀ ਮੰਗਣ ਵਾਲੇ ਕਾਰੋਬਾਰੀਆਂ ਲਈ ਨਵੀ ਮੁਸੀਬਤ ਬਣ ਰਹੇ ਹਨ
ਕੈਲਗਰੀ-ਕੈਨੇਡਾ ਵਿੱਚ ਪਿੱਛਲੇ ਸਮੇਂ ਤੋ ਫਰੋਤੀ ਮੰਗਣ ਵਾਲਿਆ ਵੱਲੋ ਕਾਰੋਬਾਰੀਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ|ਅਲਬਰਟਾ ਵਿੱਚ ਵੀ…
ਕੋਵਿਡ-19 ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਦੇਸ਼ ਦੇ ਰਾਸ਼ਟਰਪਤੀ ਨੇ ਜਨਤਾ ਤੋਂ ਮਾਫ਼ੀ ਮੰਗਦੇ ਹੋਏ ਵਧਾਈ ਸਖ਼ਤੀ
ਸਿਓਲ : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਵੀਰਵਾਰ ਨੂੰ ਕੋਰੋਨ ਵਾਇਰਸ ਦੇ ਮਾਮਲਿਆਂ ਤੇ ਮੌਤਾਂ ਵਿਚ ਵਾਧੇ ਤੋਂ ਬਾਅਦ…
ਰੂਸ ਦੇ ਕਾਮਚਟਕਾ ‘ਚ ਭੂਚਾਲ, ਰਿਕਟਰ ਸਕੇਲ ‘ਤੇ 5.2 ਰਹੀ ਤੀਬਰਤਾ
ਮਾਸਕੋ : ਰੂਸ ਦਾ ਕਾਮਚਟਕਾ ਪ੍ਰਾਇਦੀਪ ਦੇ ਕੋਲ 5.2 ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਸ਼ੀਅਨ ਅਕੈਡਮੀ…