ਦਿੱਲੀ ਦੇ ਪਾਲਮ ਇਲਾਕੇ ’ਚ ਬਾਰਿਸ਼ ਨੇ ਤੋੜਿਆ 60 ਸਾਲ ਦਾ ਰਿਕਾਰਡ

ਨਵੀਂ ਦਿੱਲੀ : ਦਿੱਲੀ-ਐੱਨਸੀਆਰ ’ਚ ਰਿਮਝਿਮ ਬਾਰਿਸ਼ ਹੋਣ ਦਾ ਸਿਲਸਿਲਾ ਜਾਰੀ ਹੈ। ਦਿੱਲੀ ਦੇ ਪਾਲਮ ਇਲਾਕੇ ’ਚ ਸਭ ਤੋਂ ਵੱਧ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਦਿੱਲੀ ਦੇ ਪਾਲਮ ਇਲਾਕੇ ’ਚ ਬਾਰਿਸ਼ ਨੇ ਪਿਛਲੇ 60 ਸਾਲ ਦਾ ਰਿਕਾਰਡ ਤੋਡ਼ ਦਿੱਤਾ ਹੈ। ਹਾਲੇ ਤਕ ਦਾ ਆਲਟਾਈਮ ਰਿਕਾਰਡ 9 ਜਨਵਰੀ 1995 ਦੇ ਨਾਮ ਹੈ ਅਤੇ 52.5 ਮਿਮੀ ਬਾਰਿਸ਼ ਦਰਜ ਕੀਤੀ ਗਈ ਸੀ। 26 ਜਨਵਰੀ 1962 ਨੂੰ ਇਥੇ 45.5 ਮਿਮੀ ਬਾਰਿਸ਼ ਦਰਜ ਕੀਤੀ ਗਈ ਸੀ।

ਇਸ ਦੇ ਨਾਲ ਹੀ ਦਿੱਲੀ ‘ਚ ਦੋ ਦਿਨ ਦੇ ਖੁਸ਼ਕ ਮੌਸਮ ਤੋਂ ਬਾਅਦ ਸ਼ਨੀਵਾਰ ਨੂੰ ਦਿੱਲੀ ਦੀ ਫਿਜ਼ਾ ਫਿਰ ਤੋਂ ਬਦਲ ਗਈ। ਦਿੱਲੀ ਐਨਸੀਆਰ ਵਿੱਚ ਦਿਨ ਭਰ ਮੀਂਹ ਪਿਆ। ਇਸ ਕਾਰਨ ਦਿਨ ਦੇ ਤਾਪਮਾਨ ‘ਚ ਗਿਰਾਵਟ ਕਾਰਨ ਮੌਸਮ ‘ਚ ਸਰਦੀ ਵਧ ਗਈ। ਸ਼ੁੱਕਰਵਾਰ ਨੂੰ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹੇ, ਪਰ ਮੀਂਹ ਨਹੀਂ ਪਿਆ। ਵੱਧ ਤੋਂ ਵੱਧ ਤਾਪਮਾਨ 20.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 13.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਛੇ ਡਿਗਰੀ ਵੱਧ ਹੈ

ਹਵਾ ਵਿੱਚ ਨਮੀ ਦਾ ਪੱਧਰ 75 ਤੋਂ 98 ਫੀਸਦੀ ਰਿਹਾ। ਪੀਤਮਪੁਰਾ ਘੱਟੋ-ਘੱਟ ਤਾਪਮਾਨ ਦੇ ਲਿਹਾਜ਼ ਨਾਲ ਸਭ ਤੋਂ ਗਰਮ ਇਲਾਕਾ ਸੀ। ਇੱਥੇ ਘੱਟੋ-ਘੱਟ ਤਾਪਮਾਨ 16.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਜੰਮੂ-ਕਸ਼ਮੀਰ ਵੱਲ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਕਾਰਨ ਸ਼ਨੀਵਾਰ ਨੂੰ ਬੱਦਲਵਾਈ ਰਹੇਗੀ। ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 18 ਅਤੇ 14 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।