ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਦੀ ਤੀਸਰੀ ਲਹਿਰ ਸਿਖ਼ਰਾਂ ’ਤੇ ਹੈ। ਭਾਰਤੀ ਵਿਗਿਆਨ ਸੰੰਸਥਾ ਤੇ ਭਾਰਤੀ ਸਾਂਖਿਅਕੀ ਸੰਸਥਾ(ਆਈਆਈਐੱਸਸੀ ਤੇ ਆਈਐੱਸਆਈ) ਦੇ ਸੋਧ ਕਰਤਾਵਾਂ ਦਾ ਮੰਨਣਾ ਹੈ ਕਿ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਸ਼ੁਰੂ ਤਕ ਤੀਸਰੀ ਲਹਿਰ ਸਿਖ਼ਰ ’ਤੇ ਹੋੋਵੇਗੀ ਤੇ ਪ੍ਰਤੀਦਿਨ 10 ਲੱਖ ਤਕ ਨਵੇਂ ਮਾਮਲੇ ਆ ਸਕਦੇ ਹਨ।
ਬੈਂਗਲੁਰੂ ਸਥਿਤ ਸੰਸਥਾ ਦੇ ਪ੍ਰੋਫ਼ੈਸਰ ਸ਼ਿਵ ਆਤਰੇਯ, ਪ੍ਰੋਫੈਸਰ ਰਾਜੇਸ਼ ਸੁੰਦਰਸਨ ਤੇ ਸੈਂਟਰ ਫਾਰ ਨੈਟਵਰਕ ਇੰਟੈਲੀਜੈਂਸ ਦੀ ਟੀਮ ਨੇ ਆਪਣੇ ਅਨੁਮਾਨਾਂ ਦੇ ਚਲਦਿਆਂ ਇਹ ਗੱਲ ਕਹੀ ਹੈ ਕਿ ਮਾਰਚ ਤਕ ਮਾਮਲਿਆਂ ਦੀ ਗਿਣਤੀ ਸਥਿਰ ਹੋ ਜਾਵੇਗੀ। ਓਮੀਕ੍ਰੋਨ ਦੇ ਚਲਦਿਆਂ ਜੇ ਕਿਸੇ ਵਿਅਕਤੀ ਨੂੰ ਦਸਤ, ਸਰੀਰ ’ਚ ਦਰਦ, ਤੇਜ਼ ਬੁਖ਼ਾਰ ਹੁੰਦਾ ਹੈ ਤਾਂ ਇਸ ਨੂੰ ਕੋਰੋਨਾ ਦੇ ਲੱਛਣ ਸਮਝ ਕੇ ਹੀ ਚਲਣਾ ਚਾਹੀਦਾ ਹੈ ਤੇ ਘਰ ’ਚ ਹੀ ਹੋਮ ਆਈਸੋਲੇਟ ਹੋ ਜਾਣਾ ਚਾਹੀਦਾ ਹੈ ਤੇ ਟੈਸਟ ਕਰਵਾਉਣਾ ਚਾਹੀਦਾ ਹੈ। ਡਾ. ਕਟਾਰੀਆ ਨੇ ਕਿਹਾ ਹੈ ਕਿ ਇਸ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ ਕਿਉਂਕਿ ਅਗਲੇ ਦੋ ਹਫ਼ਤਿਆਂ ’ਚ ਹਾਲਾਤ ਬਹੁਤ ਖ਼ਰਾਬ ਹੋ ਜਾਣਗੇ। 4 ਜਨਵਰੀ ਤੋਂ ਤੀਸਰੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਪਿਛਲੇ 3 ਦਿਨਾਂ ’ਚ ਮਾਮਲਿਆਂ ਦੀ ਗਿਣਤੀ ਪੰਜ ਗੁਣਾਂ ਵਧ ਗਈ ਹੈ। ਇਸ ਲਈ ਮਾਹਿਰਾਂ ਨੇ ਇਸ ਲਹਿਰ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।