ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਅਰਜ਼ੀਆਂ ਦਾ ਬੈਕਲਾਗ ਘਟਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ।
ਪਿਛਲੇ ਦੋ ਮਹੀਨੇ ਦੌਰਾਨ ਪ੍ਰੋਸੈਸਿੰਗ ਦੀ ਕਤਾਰ ਵਿਚ ਲੱਗੀਆਂ ਅਰਜ਼ੀਆਂ ਦੀ ਗਿਣਤੀ 21 ਹਜ਼ਾਰ ਹੋਰ ਵਧ ਗਈ ਜਿਸ ਤੋਂ ਅੰਦਾਜ਼ਾ ਲਾਉਣਾ ਸੌਖਾ ਹੈ ਕਿ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਅਰਜ਼ੀਆਂ ਨਿਪਟਾਉਣ ਦੀ ਰਫ਼ਤਾਰ ਨਵੀਆਂ ਆ ਰਹੀਆਂ ਅਰਜ਼ੀਆਂ ਦੇ ਮੁਕਾਬਲੇ ਘੱਟ ਹੈ।
ਦਸੰਬਰ ਦੇ ਅੰਤ ਤੱਕ ਇੰਮੀਗ੍ਰੇਸ਼ਨ ਵਿਭਾਗ ਕੋਲ 18 ਲੱਖ 13 ਹਜ਼ਾਰ ਅਰਜ਼ੀਆਂ ਵਿਚਾਰ ਅਧੀਨ ਸਨ।