ਵਾਸ਼ਿੰਗਟਨ :ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਵੱਲੋਂ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਲਗਵਾਉਣ ਦਾ ਸਮੇਂ ਤੋਂ ਪਹਿਲਾਂ ਜਨਮ ਤੇ ਬੱਚੇ ਦੇ ਕਮਜ਼ੋਰ ਰਹਿਣ ਵਰਗੀਆਂ ਮੁਸ਼ਕਲਾਂ ਨਾਲ ਕੋਈ ਸਬੰਧ ਨਹੀਂ ਹੈ। ਗਰਭ-ਅਵਸਥਾ ਦੌਰਾਨ ਕੋਵਿਡ ਇਨਫੈਕਸ਼ਨ ਹੋਣ ’ਤੇ ਮਾਂ ਤੇ ਬੱਚੇ ਲਈ ਖ਼ਤਰਾ ਵੱਧ ਜਾਂਦਾ ਹੈ, ਇਸ ਦੇ ਬਾਵਜੂਦ ਕਈ ਔਰਤਾਂ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੀਆਂ। ਕੋਵਿਡ ਵੈਕਸੀਨ ਦਾ ਗਰਭ ਅਵਸਥਾ ਦੌਰਾਨ ਪੈਣ ਵਾਲੇ ਅਸਰ ਦਾ ਮੁਲਾਂਕਣ ਕਰਨ ਲਈ ਸੀਡੀਸੀ ਨੇ 15 ਦਸੰਬਰ 2020 ਤੋਂ 22 ਜੁਲਾਈ, 2021 ਵਿਚਾਲੇ ਅਮਰੀਕਾ ਦੀ 46097 ਗਰਭਵਤੀਆਂ ਦਾ ਮੁਲਾਂਕਣ ਕੀਤਾ। ਸੀਡੀਸੀ ਵੱਲੋਂ ਮੰਗਲਵਾਰ ਨੂੁੰ ਪ੍ਰਕਾਸ਼ਿਤ ਇਨਫੈਕਸ਼ਨ ਤੇ ਮੌਤ ਸਬੰਧੀ ਹਫ਼ਤਾਵਾਰੀ ਰਿਪੋਰਟ ’ਚ ਖੋਜਕਰਤਾਵਾਂ ਨੇ ਦੱਸਿਆ ਕਿ ਕੋਵਿਡ ਵੈਕਸੀਨ ਦੀ ਘਟੋ-ਘੱਟ ਇਕ ਖ਼ੁਰਾਕ ਲਗਵਾਉਣ ਵਾਲੀਆਂ 10 ਹਜ਼ਾਰ ਤੋਂ ਵੱਧ ਔਰਤਾਂ ’ਚ ਸਮੇਂ ਤੋਂ ਪਹਿਲਾਂ ਜਣੇਪੇ ਦੀ ਦਰ 4.9 ਫ਼ੀਸਦੀ ਸੀ ਜਦੋਂਕਿ ਵੈਕਸੀਨ ਨਾ ਲਗਵਾਉਣ ਵਾਲੀਆਂ ਲਗਪਗ 36 ਹਜ਼ਾਰ ਔਰਤਾਂ ’ਚ ਇਹ ਦਰ 7 ਫ਼ੀਸਦੀ ਸੀ। ਕੋਵਿਡ ਵੈਕਸੀਨ ਉਨ੍ਹਾਂ ਬੱਚਿਆਂ ਦੇ ਜਣੇਪੇ ਦੇ ਖ਼ਤਰੇ ਨੂੰ ਵੀ ਨਹੀਂ ਵਧਾਉਂਦੀ ਹੈ, ਜਿਨ੍ਹਾਂ ਦਾ ਵਜ਼ਨ ਗਰਭ-ਅਵਸਥਾ ਦੌਰਾਨ ਆਮ ਤੋਂ ਘੱਟ ਹੁੰਦਾ ਹੈ। ਰਿਪੋਰਟ ’ਚ ਯੇਲ ਯੂਨੀਵਰਸਿਟੀ ਦੇ ਹੀਥਰ ਐੱਸ. ਲਿਪਕਾਈਂਡ ਨੇ ਕਿਹਾ ਕਿ ਇਹ ਅੰਕਡ਼ੇ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਸੁਰੱਖਿਅਤ ਹੈ।
Related Posts
ਬਰਤਾਨੀਆ ਦੇ ਕਈ ਹਿੱਸਿਆਂ ’ਚ ਲਾਕਡਾਊਨ, ਫਰਾਂਸ ’ਚ ਮਹਾਮਾਰੀ ਬੇਕਾਬੂ ਹੋਣ ਵੱਲ, ਰੂਸ ’ਚ 968 ਦੀ ਮੌਤ, ਅਮਰੀਕਾ ’ਚ 1000 ਉਡਾਣਾਂ ਰੱਦ
ਵਾਸ਼ਿੰਗਟਨ : ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਚਲਦਿਆਂ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਖਾਸਕਰ ਯੂਰਪੀ ਦੇਸ਼ਾਂ ਵਿਚ…
ਸਿਹਤ ਵਿਭਾਗ ਵਿੱਚ ਨਵੀਆਂ ਅਸਾਮੀਆਂ ਲਈ ਜਲਦ ਹੀ ਦਿੱਤਾ ਜਾਵੇਗਾ ਇਸ਼ਤਿਹਾਰ-ਡਾ.ਬਲਬੀਰ ਸਿੰਘ
ਚੰਡੀਗੜ੍ਹ,-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ…
ਹੁਣ ਯੂਏਈ ’ਚ ਸ਼ਨੀਵਾਰ-ਐਤਵਾਰ ਨੂੰ ਹੋਵੇਗਾ ਵੀਕਐਂਡ, ਹਫ਼ਤੇ ’ਚ ਸਾਢੇ ਚਾਰ ਦਿਨ ਕਰਨਾ ਹੋਵੇਗਾ ਕੰਮ
ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕੰਮ ਦੇ ਦਿਨਾਂ ਬਾਰੇ ਵੱਡਾ ਬਦਲਾਅ ਕੀਤਾ ਹੈ। ਇੱਥੇ ਹਫ਼ਤੇ ’ਚ ਸਾਢੇ ਚਾਰ…