ਪ੍ਰੈਗਨੈਂਟ ਤੇ ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਕਰਵਾ ਚੌਥ ਵਰਤ ‘ਚ ਰੱਖਣ ਇਹ ਸਾਵਧਾਨੀਆਂ

ਹਿੰਦੂ ਧਰਮ ‘ਚ ਕਰਵਾ ਚੌਥ ਦਾ ਬਹੁਤ ਮਹੱਤਵ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਰਾਤ ਨੂੰ ਚੰਦਰਮਾ ਦਰਸ਼ਨ ਤੋਂ ਬਾਅਦ ਵਰਤ ਖੋਲ੍ਹਿਆ ਜਾਂਦਾ ਹੈ। ਪਤੀ ਆਪਣੇ ਹੱਥੋਂ ਪਾਣੀ ਪਿਆ ਕੇ ਪਤਨੀ ਦਾ ਵਰਤ ਖੋਲ੍ਹਦੇ ਹਨ। ਸ਼ਾਸਤਰਾਂ ਅਨੁਸਾਰ ਕਰਵਾ ਚੌਥ ਦਾ ਵਰਤ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਵਾਰ ਵਰਤ 24 ਅਕਤੂਬਰ ਨੂੰ ਰੱਖਿਆ ਜਾਵੇਗਾ।