ਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਆਨਲਾਈਨ ਮੰਗਵਾਇਆ ਜ਼ਹਿਰ ਤੇ ਕਰ ਲਈ ਆਤਮ-ਹੱਤਿਆ

ਗਾਜ਼ੀਆਬਾਦ : ਫਲਿੱਪਕਾਰਟ ਦੇ ਨਿਰਦੇਸ਼ਕ ਪ੍ਰਵੀਣ ਪ੍ਰਸਾਦ, ਕਾਰਜਕਾਰੀ ਨਿਰਦੇਸ਼ਕ ਮਨੋਜ ਐੱਸ ਮਨੀ ਅਤੇ ਖੇਤਰੀ ਪ੍ਰਬੰਧਕ ਅਨੁਭਵ ਸ਼ਰਮਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਫਲਿੱਪਕਾਰਟ ਤੋਂ ਮੰਗਵਾਏ ਜ਼ਹਿਰ ਨੂੰ ਖਾ ਕੇ ਨੌਜਵਾਨ ਅਬਦੁਲ ਵਾਹਿਦ ਦੇ ਆਤਮ-ਹੱਤਿਆ ਕਰ ਲੈਣ ਦਾ ਹੈ। ਕੋਰਟ ਦੇ ਆਦੇਸ਼ ’ਤੇ ਦਰਜ ਕੀਤੀ ਗਈ ਐੱਫਆਈਆਰ ’ਚ ਮਸੂਰੀ ਥਾਣਾ ਪੁਲਿਸ ਨੇ ਗ਼ੈਰ-ਇਰਾਦਾਤਨ ਹੱਤਿਆ ਅਤੇ ਸਾਜਿਸ਼ ਰਚਣ ਦੀ ਧਾਰਾ ਲਗਾਈ ਹੈ

ਮਸੂਰੀ ਦੇ ਖਾਂਚਾ ਰੋਡ ਦਾ ਰਹਿਣ ਵਾਲਾ ਅਬਦੁਲ ਵਾਹਿਦ (24 ਸਾਲ) ਕੈਬ ਚਲਾਉਂਦਾ ਸੀ। ਕਰੋਨਾ ਕਰਫਿਊ ਵਿੱਚ ਉਸਦੀ ਕਮਾਈ ਬਹੁਤ ਘੱਟ ਸੀ। ਇਸ ਕਾਰਨ ਉਹ ਤਣਾਅ ਵਿਚ ਚੱਲ ਰਿਹਾ ਸੀ। 25 ਸਤੰਬਰ 2021 ਨੂੰ ਉਸ ਨੇ ਆਨਲਾਈਨ ਜ਼ਹਿਰ, ਕੀਟਨਾਸ਼ਕ ਖਾ ਲਿਆ। ਮਰਨ ਤੋਂ ਪਹਿਲਾਂ ਉਸ ਨੇ ਦੱਸਿਆ ਕਿ ਜ਼ਹਿਰ ਆਨਲਾਈਨ ਮੰਗਵਾਇਆ ਗਿਆ ਸੀ।

ਇਸ ਦਾ ਰੈਪਰ ਕੈਬ ‘ਚ ਮਿਲਿਆ ਸੀ। ਹਾਲਤ ਵਿਗੜਨ ‘ਤੇ ਉਸ ਨੂੰ ਸਰਵੋਦਿਆ ਹਸਪਤਾਲ ਲਿਜਾਇਆ ਗਿਆ। ਉਥੇ ਉਸ ਦੀ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਵੱਲੋਂ ਪੇਸ਼ ਹੋਏ ਵਕੀਲ ਰਹੀਸੁਦੀਨ ਨੇ ਕਿਹਾ ਕਿ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਕੇਸ ਦਰਜ ਨਹੀਂ ਕੀਤਾ ਗਿਆ।

ਇਸ ‘ਤੇ ਅਦਾਲਤ ‘ਚ ਅਰਜ਼ੀ ਦਿੱਤੀ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਧਾਂਸ਼ੂ ਸ਼ੇਖਰ ਨੇ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਮਸੂਰੀ ਥਾਣੇ ਦੇ ਇੰਚਾਰਜ ਯੋਗੇਂਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਨਾਮਜ਼ਦ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਸ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।