ਸਭ ਤੋਂ ਅਮੀਰ ਅਮਰੀਕੀ ਸੈਲਫ ਮੇਡ ਔਰਤਾਂ ’ਚ ਪੰਜ ਭਾਰਤੀ ਸਾਮਲ

ਵਾਸ਼ਿੰਗਟਨ : ਦੁਨੀਆ ਵਿਚ ਭਾਰਤੀਆਂ ਦਾ ਦਬਦਬਾ ਹੁਣ ਵਧਦਾ ਹੀ ਜਾ ਰਿਹਾ ਹੈ। ਮਰਦਾਂ ਦੇ ਨਾਲ ਕਦਮ ਨਾਲ ਕਦਮ ਮਿਲਾਉਂਦੇ ਹੋਏ ਮਹਿਲਾਵਾਂ ਵੀ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਅਮਰੀਕਾ ਦੀ ਪ੍ਰਸਿੱਧ ਮੈਗਜ਼ੀਨ ਫੋਰਬਸ 2021 ਵਿਚ ਅਮਰੀਕਾ ਦੀ ਸਭ ਤੋਂ ਅਮੀਰ 100 ਸੈਲਫ ਮੇਡ ਮਹਿਲਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਵਿਚ ਪੰਜ ਭਾਰਤੀ ਮੂਲ ਦੀ ਮਹਿਲਾਵਾ ਨੂੰ ਜਗ੍ਹਾ ਦਿੱਤੀ ਗਈ ਹੈ। ਫੋਰਬਸ 2021 ਦੀ ਇਸ ਸੂਚੀ ਵਿਚ ਪੈਪਸੀਕੋ ਦੀ ਸਾਬਕਾ ਚੋਅਰਮੈਨ ਇੰਦਰਾ ਨੁਈ, ਸਿੰਟੇਲ ਦੀ ਕੋਫਾਊਂਡਰ ਨੀਰਜਾ ਸੇਠੀ, ਕੌਂਫਲੂਐਂਟ ਦੀ ਕੋਫਾਊਂਡਰ ਨੇਹਾ ਨਰਖੜੇ, ਐਰਿਸਟਾ ਨੈਟਵਰਕਸ ਦੀ ਸੀਈਓ ਜੈਸ੍ਰੀ ਉਲਾਲ ਅਤੇ ਗਿੰਗਕੋ ਬਾਯੋਵਰਕਸ ਦੀ ਕੋਫਾਊਂਡਰ ਰੇਸ਼ਮਾ ਸ਼ੈਟੀ ਦੇ ਨਾਂ ਸ਼ਾਮਲ ਹਨ। ਇਸ ਰਸਾਲੇ ਨੇ ਇਨ੍ਹਾਂ ਸਭ ਬਿਜ਼ਨੈਸ ਵੁਮੈਨ ਦੀ ਕੁਲ ਜਾਇਦਾਦ 118 ਬਿਲੀਅਨ ਡਾਲਰ ਯਾਨੀ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਹੈ। ਅਮਰੀਕਾ ਵਿਚ ਸਭ ਤੋਂ ਅਮੀਰ ਸੈਲਫ ਮੇਡ ਔਰਤਾਂ ਵਿਚੋਂ 26 ਹੁਣ ਅਰਬਪਤੀ ਹਨ ਜਿਨ੍ਹਾਂ ਵਿਚ ਦੋ ਭਾਰਤੀ-ਅਮਰੀਕੀ ਵੀ ਸ਼ਾਮਲ ਹਨ।
ਜੈਸ੍ਰੀ ਉਲਾਲ ਕਲਾਉਡ ਨੈਟਵਰਕਿੰਗ ਫਰਮ ਐਰਿਸਟਾ ਨੈਟਵਰਕਸ ਦੀ ਮੁਖੀ ਅਤੇ ਸੀਈਓ ਹੇ। ਜੈਸ੍ਰੀ ਉਲਾਲ ਸਾਰੇ ਭਾਰਤੀ ਅਮਰੀਕੀ ਕਾਰੋਬਾਰੀ ਮਹਿਲਾਵਾਂ ਵਿਚ ਸਭ ਤੋਂ ਅਮੀਰ ਹੈ। ਉਨ੍ਹਾਂ ਦੀ ਕੁਲ ਜਾਇਦਾਦ 2020 ਵਿਚ 1.3 ਬਿਲੀਅਨ ਡਾਲਰ ਤੋਂ ਵੱਧ ਕੇ 2021 ਵਿਚ 1.7 ਬਿਲੀਅਨ ਡਾਲਰ ਹੋ ਗਈ ਹੈ। ਫੋਰਬਸ ਦੀ 2021 ਦੀ ਅਮਰੀਕਾ ਦੀ ਸਭ ਤੋਂ ਅਮੀਰ ਸੈਲਫ ਮੇਡ ਮਹਿਲਾਵਾਂ ਦੀ ਸੂਚੀ ਵਿਚ ਪੰਜ ਭਾਰਤੀ ਮੂਲ ਦੀ ਮਹਿਲਾਵਾਂ ਵਿਚੋਂ ਇੱਕ ਜੈਸ੍ਰੀ ਉਲਾਲ ਨੇ ਅਰਿਸਟਾ ਨੈਟਵਰਕਸ ਦਾ ਰਾਜਸਵ 2016 ਵਿਚ 1.1 ਬਿਲੀਅਨ ਡਾਲਰ ਤੋਂ 2.2 ਡਾਲਰ ਕਰ ਦਿੱਤਾ। ਉਹ ਸਾਲ 2008 ਤੋਂ ਹੀ ਕੰਪਨੀ ਦੀ ਸੀਈਓ ਹੈ। ਜੈਸ੍ਰੀ ਉਲਾਲ ਨੇ ਸੈਂਟਾ ਕਲੇਰਾ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ।
ਨੀਰਜਾ ਸੇਠੀ ਇੱਕ ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਫਲੋਰਿਡਾ ਵਿਚ ਸਥਿਤ ਦੂਜੀ ਸਭ ਤੋਂ ਅਮੀਰ ਭਾਰਤੀ ਅਮਰੀਕੀ ਕਾਰੋਬਾਰੀ ਮਹਿਲਾ ਹੈ।
ਕਲਾਉਡ ਕੰਪਿਊਟਰਿੰਗ ਕੰਪਨੀ ਕੌਂਫਲੂਐਂਟ ਦੀ ਕੋਫਾਊਂਡਰ ਨੇਹਾ ਨਰਖੜੇ Çਲੰਕਡਇਨ ਦੀ ਡਿਵੈਲਮੈਂਟ ਵਿਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਇਨ੍ਹਾਂ ਦੀ ਕੁਲ ਜਾਇਦਾਦ 925 ਮਿਲੀਅਨ ਡਾਲਰ ਹੈ।
ਰੇਸ਼ਮਾ ਸ਼ੈਟੀ ਗਰੇਟਰ ਬੋਸਟਨ ਖੇਤਰ ਵਿਚ ਸਥਿਤ ਇੱਕ ਸਿੰਥੈਟਿਕ ਬਾਇਓਟੈਕਨਾਲੌਜੀ ਕੰਪਨੀ ਗਿੰਗਕੋ ਬਾਇਓਵਰਕਸ ਦੀ ਸਹਿ ਸੰਸਥਾਪਕ ਹੈ। ਇਨ੍ਹਾਂ ਦੀ ਕੁਲ ਆਮਦਨ 750 ਮਿਲੀਅਨ ਡਾਲਰ ਹੈ।
ਇੰਦਰਾ ਨੂਈ 12 ਸਾਲ ਤੋਂ ਜ਼ਿਆਦਾ ਸਮੇਂ ਤੱਕ ਪੈਪਸੀਕੋ ਦੀ ਚੇਅਰਪਰਸਨ ਰਹੀ ਹੈ। ਯੇਲ ਯੂਨੀਵਰਸਿਟੀ ਤੋਂ ਐਮਬੀਏ ਕਰਨ ਵਾਲੀ ਨੂਈ ਸਾਲ 2019 ਵਿਚ ਅਮੇਜ਼ਨ ਦੇ ਬੋਰਡ ਵਿਚ ਸ਼ਾਮਲ ਹੋਈ। ਇਨ੍ਹਾਂ ਦੀ ਕੁਲ ਜਾਇਦਾਦ 290 ਮਿਲੀਅਨ ਡਾਲਰ ਹੈ। ਉਹ 2018 ਵਿਚ ਪੈਪਸਿਕੋ ਦੇ ਸੀਈਓ ਦੇ ਰੂਪ ਵਿਚ ਸੇਵਾ ਮੁਕਤ ਹੋਈ।