ਸਰੀ ਦਾ ਇਕਬਾਲ ਉੱਪਲ ਲਾਪਤਾ

ਸਰੀ  : ਕੈਨੇਡਾ ਦੇ ਸਰੀ ਸ਼ਹਿਰ ਦਾ ਵਾਸੀ ਇਕਬਾਲ ਉੱਪਲ ਲਾਪਤਾ ਹੋ ਗਿਆ ਹੈ, ਜਿਸ ਨੂੰ ਆਖਰੀ ਵਾਰ ਸਰੀ ਦੀ ਇੱਕ ਸਟਰੀਟ ਵਿੱਚ 31 ਦਸੰਬਰ ਨੂੰ ਦੇਖਿਆ ਗਿਆ ਸੀ।

ਸਰੀ ਆਰਸੀਐਮਪੀ ਤੇ ਇਕਬਾਲ ਦਾ ਪਰਿਵਾਰ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਹੈ ਤੇ ਪੁਲਿਸ ਨੇ ਉਸ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਐ।

ਸਰੀ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਨੇ ਦੱਸਿਆ ਕਿ ਇਕਬਾਲ ਉੱਪਲ ਨੂੰ ਆਖਰੀ ਵਾਰ 31 ਦਸੰਬਰ ਨੂੰ ਸਵੇਰੇ 9 ਵਜੇ ਸਰੀ ਦੀ 125 ਸਟਰੀਟ ਵਿੱਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਆਰਸੀਐਮਪੀ ਨੇ ਇਕਬਾਲ ਦਾ ਹੁਲੀਆ ਦੱਸਦੇ ਹੋਏ ਕਿਹਾ ਕਿ ਉਸ ਦੀ ਲੰਬਾਈ 6 ਫੁੱਟ 2 ਇੰਚ, ਕੱਦ ਦਰਮਿਆਨਾ ਤੇ ਉਸ ਦੇ ਸਿਰ ਦੇ ਵਾਲ ਸਫ਼ੇਦ ਹਨ।

ਜਦੋਂ ਇਕਬਾਲ ਲਾਪਤਾ ਹੋਇਆ, ਉਸ ਵੇਲੇ ਉਸ ਨੇ ਲਾਲ ਰੰਗ ਦੀ ਹੁੱਡੀ ਤੇ ਨੀਲੀ ਜੀਨ ਪਾਈ ਹੋਈ ਸੀ ਅਤੇ ਸਿਰ ’ਤੇ ਟੋਪੀ ਲਈ ਹੋਈ ਸੀ।

ਜੇਕਰ ਕਿਸੇ ਨੂੰ ਵੀ ਇਕਬਾਲ ਉੱਪਲ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸਰੀ ਆਰਸੀਐਮਪੀ ਨਾਲ ਫੋਨ ਨੰਬਰ : 604-599-0502 ’ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ 1-800-222-8477 ’ਤੇ ਗੁਪਤ ਢੰਗ ਨਾਲ ਜਾਣਕਾਰੀ ਦਿੱਤੀ ਜਾ ਸਕਦੀ ਹੈ।