ਜੇਲ੍ਹ ‘ਚ ਵਧਾਈ ਗਈ ਆਰੀਅਨ ਖਾਨ ਦੀ ਸੁਰੱਖਿਆ ਵਿਸ਼ੇਸ ਬੈਰਕ ‘ਚ ਕੀਤਾ ਗਿਆ ਸ਼ਿਫਟ

ਨਵੀਂ ਦਿੱਲੀ : ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਬੰਦ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਉਸ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ। ਆਰੀਅਨ ਦੀ ਜ਼ਮਾਨਤ ਦਾ ਆਦੇਸ਼ 20 ਅਕਤੂਬਰ ਲਈ ਸੁਰੱਖਿਅਤ ਰੱਖਿਆ ਗਿਆ ਹੈ। ਹੁਣ ਟਾਈਮਜ਼ ਆਫ ਇੰਡੀਆ ਦੀ ਰਿਪੋਰਟਸ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਆਰੀਅਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਕਥਿਤ ਤੌਰ ‘ਤੇ ਉਸ ਇਕ ਵਿਸ਼ੇਸ਼ ਬੈਰਕ ‘ਚ ਲਿਜਾਇਆ ਗਿਆ ਹੈ ਤੇ ਅਧਿਕਾਰੀਆਂ ਦੁਆਰਾ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਿਪੋਰਟਾਂ ‘ਚ ਅੱਗੇ ਕਿਹਾ ਗਿਆ ਹੈ ਕਿ ਸਟਾਰ ਕਿਡਸ ਵੀ ਡਰੱਗ ਮਾਮਲੇ ਦੇ ਹੋਰ ਦੋਸ਼ੀਆਂ ਨਾਲ ਗੱਲਬਾਤ ਤੇ ਮੁਲਾਕਾਤ ਨਹੀਂ ਕਰ ਰਹੇ ਹਨ।

ਮੀਡੀਆ ‘ਚ ਇਸ ਤਰ੍ਹਾਂ ਦੀਆਂ ਰਿਪੋਰਟਸ ਹੈ ਕਿ ਆਰੀਅਨ ਨੂੰ ਜੇਲ੍ਹ ਦੀਆਂ ਸਥਿਤੀਆਂ ਤੇ ਉਥੋਂ ਦਾ ਖਾਣਾ ਰਾਸ ਨਹੀਂ ਆ ਰਿਹਾ। ਪਹਿਲਾਂ ਕੁਝ ਦਿਨਾਂ ਨੂੰ ਆਰੀਅਨ ਖਾਨ ਨੇ ਸਿਰਫ ਬਿਸਕੁੱਟ ਖਾ ਕੇ ਦਿਨ ਕੱਢੇ ਹਨ। ਪੀਣ ਲਈ ਵੀ ਉਨ੍ਹਾਂ ਕੋਲ ਸਿਰਫ਼ ਕੁਝ ਬੋਤਲ ਹੀ ਮਿਨਰਲ ਵਾਟਰ ਬਚੇ ਸੀ। ਕਿਹਾ ਜਾ ਰਿਹਾ ਸੀ ਕਿ ਆਰੀਅਨ ਇਸ ਲਈ ਵੀ ਕੁਝ ਨਹੀਂ ਖਾ ਰਹੇ ਸੀ ਤਾਂ ਜੋ ਉਨ੍ਹਾਂ ਨੂੰ ਜੇਲ੍ਹ ਦੇ ਪਾਖਾਨੇ ‘ਚ ਜਾਣਾ ਨਾ ਪਵੇ।